punjab police recruitment apply online examination : ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ ਓਵਨ ਹੀ ਸਰਕਾਰ ਦੇ ਨੌਕਰੀਆਂ ਵਾਲੇ ਪਿਟਾਰੇ ਖੁੱਲ੍ਹਣੇ ਸ਼ੁਰੂ ਹੋ ਰਹੇ ਹਨ। ਪੰਜਾਬ ਪੁਲਿਸ ਵਿੱਚ ਭਰਤੀ ਦੀ ਪ੍ਰਕਿਰਿਆ ਪੰਜਾਬ ਸਰਕੇ ਵੱਲੋਂ ਸ਼ੁਰੂ ਕੀਤੀ ਗਈ ਹੈ। ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਹੋਣ ਲਈ online ਅਪਲਾਈ ਕਰਨਾ ਪਵੇਗਾ। ਕੁੱਲ 560 ਅਸਾਮੀਆਂ ਲਈ ਸਰਕਾਰ ਨੇ ਅਰਜ਼ੀਆਂ ਹਾਸਲ ਕਰਨੀਆਂ ਹਨ। 6 ਜੁਲਾਈ ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ 27 ਜੁਲਾਈ ਤੱਕ ਚਲਣੀ ਹੈ ਅਤੇ ਸਾਰੇ ਦਸਤਾਵੇਜ online ਹੀ ਭੇਜੇ ਜਾਣੇ ਚਾਹੀਦੇ ਹਨ।
ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਰਜਿਸਟਰ ਕਰਨ ਲਈ ਪੰਜਾਬ ਪੁਲਿਸ ਦੀ ਅਧਿਕਾਰਿਤ ਵੈਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ। 2021 ਲਈ ਅਰਜ਼ੀ ਫਾਰਮ 5 ਜੁਲਾਈ 2021 ਨੂੰ ਜਾਰੀ ਕੀਤਾ ਗਿਆ ਸੀ। 6 ਜੁਲਾਈ ਤੋਂ online ਪ੍ਰਕਿਰਿਆ ਸ਼ੁਰੂ ਹੋ ਕੇ 27 ਜੁਲਾਈ ਤੱਕ ਜਾਰੀ ਰਹੇਗੀ। ਉਮੀਦਵਾਰਾਂ ਦੀ ਚੋਣ ਕੰਪਿਊਟਰ ਅਧਾਰਤ ਟੈਸਟ ਉਪਰੰਤ ਸਰੀਰਕ ਸਕ੍ਰੀਨਿੰਗ ਟੈਸਟ, ਸਰੀਰਕ ਕੁਸ਼ਲਤਾ ਟੈਸਟ ਅਤੇ ਦਸਤਾਵੇਜ਼ ਵੈਰੀਫਿਕੇਸ਼ਨ ‘ਤੇ ਹੋਵੇਗੀ।
ਇੰਵੈਸਟੀਗੇਸ਼ਨ, ਆਰਮਡ, ਇੰਟੈਲੀਜੇਂਸ ਅਤੇ ਸ਼ਹਿਰੀ ਪੱਧਰ ਉੱਤੇ ਭਰਤੀਆਂ ਕੀਤੀਆਂ ਜਾਣੀਆਂ ਹਨ। ਸਭ ਤੋਂ ਵੱਧ ਭਰਤੀਆਂ ਇਨਵੈਸਟੀਗੇਸ਼ਨ ਵਿੰਗ ਵਿੱਚ ਕੀਤੀਆਂ ਜਾਣੀਆਂ ਹਨ। ਹਰ ਇੱਕ ਉਮੀਦਵਾਰ ਲਈ 400 ਨੰਬਰਾਂ ਦੇ 2 ਪੇਪਰ ਹੋਣਗੇ ਅਤੇ ਇਮਤਿਹਾਨ ਦੀ ਮਿਆਦ ਹਰ ਪੇਪਰ ਲਈ 120 ਮਿੰਟ ਹੋਵੇਗੀ। ਪੰਜਾਬ ਪੁਲਿਸ ਸੀ ਸਬ ਇੰਸਪੈਕਟਰ ਦੀ ਭਰਤੀ ਦਾ ਕੰਪਿਊਟਰ ਆਧਾਰਤ ਟੈਸਟ 17 ਤੋਂ 31 ਅਗਸਤ ਵਿਚਾਲੇ ਹੋਵੇਗਾ। ਜਲਦ ਹੀ ਇਹਨਾਂ ਪੋਸਟਾਂ ਲਈ ਅਰਜ਼ੀਆਂ ਭੇਜ ਕੇ ਪੰਜਾਬ ਪੁਲਿਸ ਵਿੱਚ ਭਰਤੀ ਹੋਵੋ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ