ਪੰਜਾਬ ਵਿਧਾਨ ਸਭ ਚੋਣਾਂ 2022 ਦੀਆਂ ਮਿਤੀਆਂ ਬਦਲ ਦਿਤੀਆਂ ਗਈਆਂ ਹਨ। 14 ਫਰਵਰੀ 2022 ਨੂੰ ਹੋਣ ਵਾਲਿਆਂ ਵੋਟਾਂ ਹੁਣ 20 ਫਰਵਰੀ 2022 ਨੂੰ ਹੋਣਗੀਆਂ। ਪੰਜਾਬ ਦੀਆਂ ਜਿਆਦਤਰ ਸਿਆਸੀ ਪਾਰਟੀਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਚੋਣਾਂ ਦੀਆਂ ਮਿਤੀਆਂ ਬਦਲ ਦਿੱਤੀਆਂ ਜਾਣ ਕਿਉਂਕਿ ਓਹੀ ਦਿਨਾਂ ਵਿੱਚ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਅਤੇ ਸੰਗਤਾਂ ਬਨਾਰਸ ਵੱਲ ਨੂੰ ਗਈਆਂ ਹੁੰਦੀਆਂ ਹਨ ਅਤੇ ਵੋਟਾਂ ਨਹੀਂ ਪਾਈਆਂ ਜਾ ਸਕਦੀਆਂ। ਇਸੇ ਦੇ ਚਲਦਿਆਂ ਹੁਣ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ 20 ਫਰਵਰੀ 2022 ਨੂੰ ਚੋਣਾਂ ਹੋਣਗੀਆਂ।
ਚੋਣਾਂ ਦਾ ਨੋਟੀਫਿਕੇਸ਼ਨ 25 ਜਨਵਰੀ 2022 ਨੂੰ ਜਾਰੀ ਕੀਤਾ ਜਾਵੇਗਾ, 1 ਫਰਵਰੀ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ, ਜਾਂਚ ਪੜਤਾਲ 2 ਫਰਵਰੀ ਤੱਕ ਹੋਵੇਗੀ, 4 ਫਰਵਰੀ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ 20 ਫਰਵਰੀ 2022, ਦਿਨ ਐਤਵਾਰ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਨਤੀਜਾ 10 ਮਾਰਚ 2022 ਨੂੰ ਐਲਾਨਿਆ ਜਾਵੇਗਾ।
https://www.facebook.com/thekhabarsaar/