ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕੋਵਿਡ ਦੀ ਬਿਹਤਰ ਹੋ ਰਹੀ ਸਥਿਤੀ ਨੂੰ ਦੇਖਦਿਆਂ ਸਕੂਲ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੇਕਰ ਸੂਬੇ ਵਿੱਚ ਹਾਲਤ ਇਸੇ ਤਰ੍ਹਾਂ ਠੀਕ ਹੁੰਦੇ ਰਹੇ ਤਾਂ ਪੂਰਨ ਤੌਰ ‘ਤੇ ਸਕੂਲ 2 ਅਗਸਤ 2021 ਤੋਂ ਖੋਲ੍ਹੇ ਜਾ ਸਕਦੇ ਹਨ। ਫਿਲਹਾਲ ਦੀ ਘੜੀ ਪੰਜਾਬ ਵਿੱਚ 10ਵੀਂ, 11ਵੀਂ ਅਤੇ 12ਵੀਂ ਜਮਾਤ ਲਈ ਸਕੂਲ 26 ਜੁਲਾਈ 2021 ਦਿਨ ਸੋਮਵਾਰ ਤੋਂ ਖੋਲ੍ਹੇ ਕਾ ਸਕਦੇ ਹਨ। 26 ਜੁਲਾਈ ਤੋਂ 10ਵੀਂ ਜਮਾਤ ਤੋਂ ਲੈ ਕੇ 2ਵੀਂ ਜਮਾਤ ਤੱਕ ਸਕੂਲ ਖੋਲ੍ਹਣ ਤੋਂ ਪਹਿਲਾਂ ਸਕੂਲ ਸੈਨੇਟਾਈਜ਼ ਹੋਣੇ ਜਰੂਰ ਹਨ।
ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੀ ਖ਼ਾਸ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਕੂਲ ਵਿੱਚ ਸਰੀਰਕ ਤੌਰ ‘ਤੇ ਓਹੀ ਅਧਿਆਪਕ ਮੌਜੂਦ ਰਹਿ ਸਕਦੇ ਹਨ ਜਿੰਨਾ ਵੱਲੋਂ ਕੋਵਿਡ ਵੈਕਸੀਨੇਸ਼ਨ ਕਰਵਾਈ ਹੋਈ ਹੈ। ਵਿਦਿਆਰਥੀਆਂ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ। ਇਸ ਤੋਂ ਇਲਾਵਾ ਵਰਚੁਅਲ ਕਲਾਸਾਂ ਦਾ ਬਦਲ ਪੰਜਾਬ ਵਿੱਚ ਜਾਰੀ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੈਂਬਰਿਜ ਯੂਨੀਵਰਸਿਟੀ ਅਨੁਸਾਰ ਅਗਲੇ ਕੁਝ ਹਫ਼ਤਿਆਂ ਵਿੱਚ ਸੂਬੇ ਦੀ ਸਥਿਤੀ ਹੋਰ ਸੁਧਰ ਜਾਵੇਗੀ। ਅਧਿਆਪਕਾਂ ਨੂੰ ਕੋਵਿਡ ਵੈਕਸੀਨੇਸ਼ਨ ਲੱਗਣੀ ਜਰੂਰੀ ਹੈ ਉਸਤੋਂ ਬਾਅਦ ਹੀ ਉਹ ਸਕੂਲ ਆ ਸਕਦੇ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ