ਪੰਜਾਬ ਸਰਕਾਰ ਵੱਲੋਂ 2 ਦਿਨ ਦਾ ਖ਼ਾਸ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ ਹੈ ਜਿਸ ਵਿੱਚ ਪਹਿਲਾ ਦਿਨ 8 ਨਵੰਬਰ ਹੈ ਜਿਸ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈl ਇਸ ਤੋਂ ਬਾਅਦ ਇਹ ਦਿਨ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਫ਼ਿਰ 2 ਦਿਨ ਦੀ ਛੁੱਟੀ ਯਾਨੀ ਕਿ 9 ਅਤੇ 10 ਨਵੰਬਰ ਨੂੰ ਛੁੱਟੀ ਕੱਟਕੇ ਸਾਰੇ ਵਿਧਾਇਕ ਮੁੜ ਤੋਂ 11 ਨਵੰਬਰ ਨੂੰ ਚੰਡੀਗੜ੍ਹ ਆਉਣਗੇ ਅਤੇ ਇੱਕ ਦਿਨ ਦਾ ਸੈਸ਼ਨ ਚਲਾਇਆ ਜਾਵੇਗਾl ਗਰੀਬਾਂ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਆਉਣ ਜਾਣ ਵਿੱਚ ਵਿਧਾਇਕਾਂ ਦੀ ਗੱਡੀਆਂ ਕਿੰਨਾ ਤੇਲ ਫੂਕਦੀਆਂ ਹਨ, ਕਿੰਨੇ ਖਰਚੇ ਹੋਰ ਹੁੰਦੇ ਹਨ, ਪੱਤਰਕਾਰ ਅਤੇ ਹੋਰ ਲੋਕ ਖੱਜਲ ਹੁੰਦੇ ਹਨ ਅਤੇ ਖਰਚਾ ਹਜ਼ਾਰਾਂ ਤੋਂ ਲੱਖਾਂ ‘ਚ ਪਹੁੰਚ ਜਾਂਦਾ ਹੈl
https://www.facebook.com/thekhabarsaar/