‘ਰੁਪਏ ਸਾਰਿਆਂ ਤੋਂ ਲਓ ਪਰ ਵੋਟ ਸਿਰਫ਼ ਆਮ ਆਦਮੀ ਪਾਰਟੀ ਨੂੰ ਪਾਓ ‘ ਕੀ ਹੈ ਇਸਦੀ ਸਚਾਈ ?

ਸੋਸ਼ਲ ਮੀਡੀਆ ਉੱਪਰ ਅਜਿਹੇ ਸੁਨੇਹੇ ਸਾਹਮਣੇ ਆ ਰਹੇ ਹਨ ਜਿੰਨਾ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਸੰਬੰਧ ਵਿੱਚ ਇਹ ਲਿਖਿਆ ਹੋਇਆ ਹੈ ਕਿ, ‘ਰੁਪਏ ਸਾਰਿਆਂ ਤੋਂ ਲੈ ਲਓ ਪਰ ਈਸਵਰ ਵੋਟ ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਪਾਓ’, ਅਤੇ ਇਸ ਉੱਪਰ ਹੁਣ ਸਿਆਸਤ ਵੀ ਛਿੜ ਗਈ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪਿਛਲੇ 50 ਸਾਲਾਂ ਵਿੱਚ ਪੰਜਾਬ ਨੂੰ ਮਿਲ ਕੇ ਲੁੱਟਿਆ ਅਤੇ ਆਪਣੇ ਫਾਇਦੇ ਲਈ ਵੇਚ ਦਿੱਤਾ ਹੈ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਜਨਤਾ ਦੇ ਪੈਸੇ ਨਾਲ ਆਪਣੇ ਖ਼ੁਦ ਦੇ 5-ਸਿਤਾਰਾ-7-ਸਿਤਾਰਾ ਹੋਟਲ ਖੋਲ੍ਹੇ, ਫਾਰਮ ਹਾਊਸ ਅਤੇ ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਅਤੇ ਮਹਿੰਗੀਆਂ ਗੱਡੀਆਂ ਖਰੀਦੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਫਾਰਮ ਹਾਊਸਾਂ ਅਤੇ ਕੋਠੀਆਂ ਵਿੱਚ ਲੱਗੀ ਇੱਕ-ਇੱਕ ਇੱਟ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਹੈ।

ਪੰਜਾਬ ਵਿੱਚ ਵੰਡੇ ਜਾ ਰਹੇ ਪਰਚੇ ਅਤੇ ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਪੋਸਟਾਂ, ਜਿਸ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ। ‘ਆਪ’ ਚੋਣਾਂ ‘ਚ ਵੋਟਾਂ ਖਰੀਦਣ ਲਈ ਸ਼ਰਾਬ ਅਤੇ ਪੈਸੇ ਨਹੀਂ ਵੰਡਦੀ, ਕੋਈ ਗਿਫ਼ਟ ਅਤੇ ਲਾਲਚ ਨਹੀਂ ਦਿੰਦੀ, ਕਿਉਂਕਿ ਆਮ ਆਦਮੀ ਪਾਰਟੀ ਪੈਸੇ ਦੇ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਨਹੀਂ ਕਰਦੀ। ਪਰਚੇ ‘ਚ ਲਿਖਿਆ ਹੋਇਆ ਹੈ ਕਿ ਚੋਣਾਂ ‘ਚ ਲੋਕਾਂ ਨੂੰ ਲੁਭਾਉਣ ਲਈ ਦੂਜੀਆਂ ਪਾਰਟੀਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੈਸੇ ਅਤੇ ਸ਼ਰਾਬ ਵੰਡਣਗੀਆਂ। ਉਹ ਪੈਸਾ ਅਤੇ ਸ਼ਰਾਬ ਜਨਤਾ ਦੀ ਲੁੱਟ ਦਾ ਪੈਸਾ ਹੈ, ਇਸ ਲਈ ਉਸ ਤੋਂ ਲੈ ਲੈਣਾ, ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ। ਉਨ੍ਹਾਂ ਇਸ ਪਰਚੇ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ, ਅਸੀਂ ਇਹ ਪਰਚਾ ਨਹੀਂ ਛਪਵਾਇਆ।

ਇਹ ਪਰਚਾ ਪੰਜਾਬ ਦੇ ਲੋਕਾਂ ਨੇ ਛਪਵਾਇਆ ਹੈ ਅਤੇ ਪੰਜਾਬ ਦੀ ਬਿਹਤਰੀ ਲਈ ਇਸਨੂੰ ਗਲੀ-ਗਲੀ ਵਿੱਚ ਵੰਡ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਆਖਿਰ ਅਕਾਲੀ ਦਲ ਇਸ ਪਰਚੇ ਤੋਂ ਇੰਨਾ ਪ੍ਰੇਸ਼ਾਨ ਕਿਉਂ ਹੈ ? ਉਨ੍ਹਾਂ ਕਿਹਾ ਕਿ ਇਹ ਪਰਚਾ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ। ਪੰਜਾਬ ਦੇ ਲੋਕ ਸਵੈਮਾਣ ਵਾਲੇ ਹੁੰਦੇ ਹਨ। ਉਹ ਵਿਕਣ ਵਾਲੇ ਨਹੀਂ ਹੁੰਦੇ। ਚਾਹੇ ਉਹ ਪੈਸੇ ਕਿਸੇ ਤੋਂ ਵੀ ਲੈ ਲੈਣ, ਪਰ ਆਪਣੇ ਬੱਚਿਆਂ ਲਈ ਚੰਗਾ ਭਵਿੱਖ, ਚੰਗੇ ਹਸਪਤਾਲ ਅਤੇ ਚੰਗੇ ਸਕੂਲ ਬਣਾਉਣ ਵਾਲੀ ਪਾਰਟੀ ਨੂੰ ਹੀ ਆਪਣਾ ਵੋਟ ਦੇਣਗੇ। ਪਰ ਅਕਾਲੀ ਦਲ ਇਸ ਪਰਚੇ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਹੈ। ਇਸ ਪਰਚੇ ਦੇ ਵੰਡਣ ਤੋਂ ਬਾਅਦ ਹੀ ਅਕਾਲੀ ਦਲ ਬੇਚੈਨੀ ਵਿੱਚ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਪਰਚੇ ‘ਤੇ ਸਭ ਤੋਂ ਵੱਧ ਇਤਰਾਜ਼ ਕਿਉਂ ਹੈ, ਕੀਤੇ ਉਹ ਚੋਣਾਂ ‘ਚ ਪੈਸਾ ਅਤੇ ਸ਼ਰਾਬ ਤਾਂ ਵੰਡਣਾ ਨਹੀਂ ਚਾਹੁੰਦਾ। ਅਕਾਲੀ ਦਲ ਨੂੰ ਡਰ ਹੈ ਕਿ ਲੋਕ ਚੋਣਾਂ ਵਿੱਚ ਉਨ੍ਹਾਂ ਤੋਂ ਪੈਸੇ ਅਤੇ ਸ਼ਰਾਬ ਲੈ ਕੇ ਵੋਟ ਕੀਤੇ ਆਮ ਆਦਮੀ ਪਾਰਟੀ ਨੂੰ ਨਾ ਦੇ ਦੇਣ। ਕਿਉਂਕਿ ਇਸ ਪਰਚੇ ਨਾਲ ਉਨ੍ਹਾਂ ਦੇ ਪੈਸੇ ਅਤੇ ਸ਼ਰਾਬ ਦਾ ਪ੍ਰਭਾਵ ਖਤਮ ਹੋ ਜਾਵੇਗਾ, ਇਸੇ ਲਈ ਅਕਾਲੀ ਦਲ ਇਸ ਪਰਚੇ ਦਾ ਚੋਣ ਕਮਿਸ਼ਨ ਤੋਂ ਲੈ ਕੇ ਹਰ ਥਾਂ ਵਿਰੋਧ ਕਰ ਰਿਹਾ ਹੈ। ਚੱਢਾ ਨੇ ਸਪੱਸ਼ਟ ਕੀਤਾ ਕਿ ਇਹ ਪਰਚਾ ਨਾ ਤਾਂ ਆਮ ਆਦਮੀ ਪਾਰਟੀ ਨੇ ਛਪਵਾਇਆ ਹੈ ਅਤੇ ਨਾ ਹੀ ਵੰਡਿਆ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਆਸੀ ਡਰਾਮੇ ਤੋਂ ਬਾਅਦ ਮਜੀਠੀਆ ਨੇ ਸੁਣੋ ਕੀ ਇਲਜ਼ਾਮ ਲਗਾਏ ਸਿੱਧੂ, ਚੰਨੀ ਤੇ ਰੰਧਾਵਾ ਖਿਲਾਫ਼ !

“ਮਜੀਠੀਆ ਦੇਸ਼ ਭਗਤੀ ਦੇ ਕੇਸ ‘ਚੋਂ ਹੀਰੋ ਨਹੀਂ ਬਣਿਆ, ਸਿਰਫ਼ ਅੰਤਰਿਮ ਜ਼ਮਾਨਤ ਮਿਲੀ, ਨਸ਼ਿਆਂ ਦੀ ਤਸਕਰੀ ‘ਚ ਦੁੱਧ ਧੋਤਾ ਸਾਬਤ ਨਹੀਂ ਹੋਇਆ”