ਕਿਸਾਨਾਂ ਨੇ 4 ਥਾਵਾਂ ‘ਤੇ ਰੋਕੀਆਂ ਰੇਲਾਂ, ਅਣਮਿੱਥੇ ਸਮੇਂ ਲਈ ਠੰਡ ‘ਚ ‘ਰੇਲ ਰੋਕੋ’ ਅੰਦੋਲਨ ਸ਼ੁਰੂ

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ 4 ਥਾਵਾਂ ‘ਤੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ ਅਤੇ ਕਿਹਾ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਓਨਾ ਚਿਰ ਇਹ ਰੇਲ ਰੋਕੋ ਅੰਦੋਲਨ ਚੱਲੇਗਾ। ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦੌਰਾਨ ਵਾਪਰਨ ਵਾਲੀ ਕਿਸੇ ਵੀ ਘਟਨਾ ਲਈ ਪਹਿਲਾਂ ਹੀ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 4 ਥਾਵਾਂ ਵਿਚੋਂ ਮਾਲਵਾ ਵਿੱਚ ਫਿਰੋਜ਼ਪੁਰ ਮੈਨ ਲਾਈਨ, ਹੁਸ਼ਿਆਰਪੁਰ ਤੋਂ ਜੰਮੂ-ਦਿੱਲੀ ਲਾਈਨ, ਦੇਵੀਦਾਸਪੁਰਾ (ਅੰਮ੍ਰਿਤਸਰ), ਤਰਨਤਾਰਨ ਲਾਈਨ ਨੂੰ ਬੰਦ ਕਰ ਦਿੱਤਾ ਹੈ।

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਪੂਰਾ ਕਰਜਾ ਮੁਆਫ਼ ਕਰੇ, ਜੋ ਜੋ ਵਾਅਦੇ ਕੀਤੇ ਹਨ ਪੂਰੇ ਕਰਨ, ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਨਸ਼ੇ ਦੀ ਸਪਲਾਈ ‘ਤੇ ਪੂਰਨ ਰੋਕ ਲਗਾਈ ਜਾਵੇ। ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨੇ ਲਾਉਂਦਿਆਂ ਕਿਸਾਨਾਂ ਕਿਹਾ ਕਿ ਸਿੱਧੂ ਆਉਣ ਵਾਲੀ ਸਰਕਾਰ ਲਈ ਵਾਅਦੇ ਕਰ ਰਹੇ ਹਨ ਪਰ ਜੋ ਹੁਣ ਵਾਅਦੇ ਕੀਤੇ ਹਨ ਉਹ ਪੂਰੇ ਕਦੋਂ ਕੀਤੇ ਜਾਣਗੇ। ਬਾਸਮਤੀ ਅਤੇ ਨਰਮੇ ਦੇ ਕਿਸਾਨਾਂ ਨੂੰ ਜੋ ਮਾਰ ਪਈ ਹਜੇ ਤੱਕ ਸਰਕਾਰ ਦਾ ਰੁਖ਼ ਕੁਝ ਵੀ ਸਾਫ਼ ਨਹੀਂ ਹੋਇਆ। ਪੰਜਾਬ ਦੇ ਸ਼ਹੀਦ ਕਿਸਾਨਾਂ ਦੇ ਕਈ ਪਰਿਵਾਰਾਂ ਨੂੰ ਨਾ ਤਾਂ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਨੌਕਰੀਆਂ ਮਿਲੀਆਂ ਹਨ। ਇਸ ਲਈ ਮਜਬੂਰੀ ਵਿੱਚ ਰੇਲ ਰੋਕੋ ਅੰਦੋਲਨ ਨੂੰ ਅਣਮਿੱਥੇ ਸਮੇਂ ਲਈ ਸ਼ੁਰੂ ਕੀਤਾ ਗਿਆ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੇਅਦਬੀਆਂ ਦੇ ਮਸਲੇ ‘ਤੇ ਸੁਖਬੀਰ ਬਾਦਲ ਨੇ ਸੱਦੀ ਚੰਡੀਗੜ੍ਹ ‘ਚ ਕੋਰ ਕਮੇਟੀ ਮੀਟਿੰਗ

ਵੈਟ ਦੇ 40,000 ਲੰਬਿਤ ਮਾਮਲੇ ਕੀਤੇ ਪੰਜਾਬ ਸਰਕਾਰ ਨੇ ਰੱਦ, 30 ਫੀਸਦੀ ਹੀ ਜਮਾ ਹੋਣਗੀਆਂ ਟੈਕਸ ਦੇਣਦਾਰੀਆਂ !