ਪੰਜਾਬ ਰਾਜ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਤੜਕੇ ਅੰਮ੍ਰਿਤਸਰ ਬੱਸ ਅੱਡੇ ਪਹੁੰਚੇ ਅਤੇ ਲੋਕਾਂ ਨਾਲ ਓਥੇ ਗੱਲਬਾਤ ਕਰਕੇ ਸੱਮਸਿਆਵਾਂ ਸੁਣੀਆਂ| ਜਿਵੇੰ ਹੀ ਵੜਿੰਗ ਓਥੇ ਪਹੁੰਚੇ ਤਮਾਮ ਵੱਡੇ ਅਧਿਕਾਰੀ ਵੀ ਓਥੇ ਇਕੱਠੇ ਹੋ ਗਏ ਅਤੇ ਰਾਜਾ ਵੜਿੰਗ ਨੂੰ ਸਨਮਾਨਿਤ ਕੀਤਾ| ਰਾਜਾ ਵੜਿੰਗ ਨੇ ਜਦੋੰ ਤੋਂ ਟ੍ਰਾਂਸਪੋਰਟ ਮੰਤਰੀ ਦਾ ਅਹੁੱਦਾ ਸੰਭਾਲਿਆ ਹੈ ਉਦੋਂ ਤੋਂ ਹੀ ਉਹ ਸੂਬੇ ਦੇ ਹਰ ਬੱਸ ਵੱਡੇ ‘ਤੇ ਜਾ ਰਹੇ ਹਨ ਅਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਸਰਕਾਰੀ ਬੱਸਾਂ ਨੂੰ ਮੁੜ ਤੋਂ ਸੜਕਾਂ ‘ਤੇ ਉਤਾਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ| ਇਸ ਦੌਰਾਨ ਨਿੱਜੀ ਕੰਪਨੀਆਂ ਦੀਆਂ ਬੱਸਾਂ ਵੀ ਬੰਦ ਕੀਤੀਆਂ ਗਈਆਂ ਜਿਸ ਕਾਰਨ ਉਹਨਾਂ ‘ਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ ਅਤੇ ਸਾਰੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਹੀ ਦੱਸਿਆ ਗਿਆ ਹੈ|
Home

