ਪੰਜਾਬ ਦੇ ਰਾਜਪੁਰਾ ਵਿੱਚ ਕਿਸਾਨਾਂ ਅਤੇ ਭਾਜਪਾ ਆਗੂਆਂ ਵਿਚਾਲੇ ਹੋਈ ਤਕਰਾਰ ਲਈ ਸਿੱਧਾ ਸਿੱਧਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ। ਪੰਜਾਬ ਵਿੱਚ ਵਿਗੜ ਰਹੇ ਮਾਹੌਲ ਦਾ ਕਾਰਨ ਸਰਕਾਰ ਦੀ ਨਲਾਇਕੀ ਹੈ। ਪੰਜਾਬੀਆਂ ਅਤੇ ਕਿਸਾਨਾਂ ਨੂੰ ਜਾਣ ਬੁਝਕੇ ਭੜਕਾਇਆ ਜਾ ਰਿਹਾ ਹੈ ਅਤੇ ਇਹ ਕੰਮ ਕੇਂਦਰ ਅਤੇ ਪੰਜਾਬ ਸਰਕਾਰ ਮਿਲਕੇ ਕਰ ਰਹੀ ਹੈ। ਇਹ ਸਾਰੇ ਇਲਜ਼ਾਮ ਪੰਜਾਬ ਸਰਕਾਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲਗਾਏ ਗਏ ਹਨ। ਕਿਸਾਨਾਂ ਨੂੰ ਭੜਕਾਇਆ ਭਾਜਪਾ ਆਗੂਆਂ ਨੇ, ਜਾਣ ਬੁਝਕੇ ਕਿਸਾਨਾਂ ਨੂੰ ਮੰਦੇ ਬੋਲ ਬੋਲੇ ਜਾ ਰਹੇ ਹਨ।
ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰ ਦੀ ਨਲਾਇਕੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭਾਜਪਾ ਆਗੂ ਦੇ ਸਾਥੀ ਨੇ ਬੰਦੂਕ ਲਹਿਰਾਈ, ਕਿਸਾਨਾਂ ਨੂੰ ਗੰਦੇ ਬੋਲ ਬੋਲੇ, ਕਿਸਾਨਾਂ ਨੂੰ ਮੀਟਿੰਗ ਤੋਂ ਪਹਿਲਾਂ ਲਲਕਾਰਿਆ ਗਿਆ। ਇਸ ਦਾ ਸਿੱਟਾ ਵਿਰੋਧ ਤਾਂ ਨਿਕਲਣਾ ਹੀ ਸੀ। ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ ਕਿ ਸੂਬੇ ਵਿੱਚ ਕੀਤੇ ਵੀ ਭਾਜਪਾ ਆਗੂਆਂ ਦੇ ਪ੍ਰੋਗਰਾਮ ਨਾ ਹੋਣ ਦਿੱਤੇ ਜਾਣ। ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਭਾਜਪਾ ਆਗੂਆਂ ਦਾ ਵਿਰੋਧ ਹੋਵੇਗਾ ਅਤੇ ਨਾ ਹੀ ਭਾਜਪਾ ਦੇ ਕੋਈ ਪ੍ਰੋਗਰਾਮ ਹੋਣ ਦਿੱਤੇ ਜਾਣਗੇ।
ਕਿਸਾਨਾਂ ਨੂੰ ਅੱਤਵਾਦੀ ਦੱਸਿਆ ਜਾਂਦਾ, ਬਦਮਾਸ਼, ਗੁੰਡੇ ਤੱਕ ਦੱਸਿਆ ਜਾਂਦਾ ਹੈ, ਇਸ ਉੱਤੇ ਕਾਰਵਾਈ ਕਿਉਂ ਨਹੀਂ ਸਰਕਾਰ ਕਰਦੀ। ਕਿਸਾਨਾਂ ਉੱਤੇ ਪਰਚੇ ਦਰਜ ਕਰਨਾ ਸਰਕਾਰ ਦੀ ਵੱਡੀ ਗਲਤੀ, ਹਰਜੀਤ ਗਰੇਵਾਲ ਕਿਸਾਨਾਂ ਨੂੰ ਚੋਰ ਤੱਕ ਦਸਦਾ, ਉਸ ਖਿਲਾਫ਼ ਕਾਰਵਾਈ ਕਿਉਂ ਨਹੀਂ ਹੁੰਦੀ। ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਮਿਲਕੇ ਕੰਮ ਕਿਸਾਨਾਂ ਵਿਰੁੱਧ ਕਰ ਹੀ ਹੈ। 150 ਕਿਸਾਨਾਂ ਖਿਲਾਫ਼ ਪਰਚਾ ਦਰਜ ਹੋਇਆ, 30 ਤੋਂ ਵੱਧ ਕਿਸਾਨ ਜੇਲ੍ਹ ਵਿੱਚ ਬੰਦ ਕੀਤੇ ਗਏ ਜਦੋਂ ਕਿ ਭੜਕਾਇਆ ਭਾਜਪਾ ਆਗੂਆਂ ਨੇ ਹੈ।
ਜੇਕਰ ਕਿਸਾਨ ਦਿੱਲੀ ਦੀ ਕੇਂਦਰ ਸਰਕਾਰ ਖਿਲਾਫ਼ ਲੜਾਈ ਲੜ ਰਹੇ ਹਨ ਤੰ ਪੰਜਾਬ ਸਰਕਾਰ ਦੇ ਖਿਲਾਫ਼ ਮੋਰਚਾ ਪੰਜਾਬ ਵਿੱਚ ਲਗਾਇਆ ਜਾ ਸਕਦਾ ਹੈ। ਇਸ ਸਭ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ। ਕਿਸਾਨਾਂ ਨੂੰ ਪੰਜਾਬ ਵਿੱਚ ਮੋਰਚਾ ਲਗਾਉਣ ਲਈ ਕੈਪਟਨ ਸਰਕਾਰ ਮਜਬੂਰ ਨਾ ਕਰੇ ਅਤੇ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਪ੍ਰੋਗਰਾਮ ਨਾ ਹੋਣ ਦਿੱਤੇ ਜਾਣ ਅਤੇ ਕਿਸਾਨਾਂ ਖਿਲਾਫ਼ ਹੋਏ ਪਰਚੇ ਰੱਦ ਕੀਤੇ ਜਾਣ। ਪਰਚਾ ਦਰਜ ਉਹਨਾਂ ਉੱਤੇ ਹੋਵੇ ਜਿੰਨਾ ਨੇ ਰਿਵਾਲਵਰ ਦਿਖਾਇਆ ਅਤੇ ਉਹਨਾਂ ਉੱਤੇ ਹੋਵੇ ਜਿੰਨਾ ਨੇ ਕਿਸਾਨਾਂ ਨੂੰ ਲਲਕਾਰਿਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ