ਕਪੂਰਥਲਾ ਤੋਂ ਵਿਧਾਇਕ ਅਤੇ ਕੈਬਿਨਟ ਮੰਤਰੀ ਨੇ ਸਾਫ਼ ਐਲਾਨ ਕੀਤਾ ਹੈ ਕਿ ਹਾਈਕਮਾਨ ਮੁੜ ਤੋਂ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲੈ ਕੇ ਆਉਣ ਅਤੇ ਉਹਨਾਂ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ। ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਵਿੱਚ ਲੋਕਾਂ ਦੇ ਪੱਖੀ ਕੰਮ ਕੀਤੇ ਹਨ, ਲੋਕਾਂ ਦੇ ਨਾਲ ਜੁੜੇ ਹੋਏ ਮਸਲੇ ਹੱਲ ਕੀਤੇ ਹਨ, ਪੜ੍ਹੇ ਲਿਖੇ ਹਨ ਅਤੇ ਬਹੁਤ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ।
ਮੈਂ ਚਾਹੁੰਦਾ ਹੈ ਕਿ ਚਰਨਜੀਤ ਸਿੰਘ ਚੰਨੀ ਹੀ ਪੰਜਾਬ ਵਿੱਚ ਕਾਂਗਰਸ ਦੀ ਮੁੜ ਸਰਕਾਰ ਬਣਨ ‘ਤੇ ਹਾਈਕਮਾਨ ਵੱਲੋਂ ਮੁੱਖ ਮੰਤਰੀ ਐਲਾਨੇ ਜਾਣ। ਮੈਂ ਨਵਜੋਤ ਸਿੱਧੂ ਦਾ ਮੁਕਾਬਲਾ ਨਹੀਂ ਕਰ ਸਕਦਾ ਅਤੇ ਜਿੰਨਾ ਨੂੰ ਨਵਜੋਤ ਸਿੱਧੂ ਪਸੰਦ ਹੋਣਗੇ ਉਹ ਨਵਜੋਤ ਸਿੱਧੂ ਦੀ ਗੱਲ ਕਰਨਗੇ ਪਰ ਮੈਂ ਚਾਹੁੰਦਾ ਹਾਂ ਕਿ ਮੁੜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੀ ਬਣਾਇਆ ਜਾਵੇ।
https://www.facebook.com/thekhabarsaar/