ਹੁਣ ਤੁਸੀਂ ਕਦੇ ਵੀ ATM ਤੋਂ ਖਾਲੀ ਹੱਥ ਨਹੀਂ ਪਰਤੋਗੇ, ਅਜਿਹਾ ਇੱਕ ਨਿਯਮ RBI ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਭਾਰਤੀ ਕੇਂਦਰ ਬੈਂਕ (RBI) ਨੇ ਦੇਸ਼ ਵਿੱਚ ਤਮਾਮ ਬੈਂਕਾਂ ਅਤੇ ATM ਮਸ਼ੀਨਾਂ ਦੀ ਸੰਭਾਲ ਕਰਨ ਵਾਲੀਆਂ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। 1 ਅਕਤੂਬਰ 2021 ਤੋਂ ਬਾਅਦ ਜੇਕਰ ਇੱਕ ਮਹੀਨੇ ਵਿੱਚ 10 ਘੰਟਿਆਂ ਤੋਂ ਵੱਧ ATM ਵਿੱਚ ਰੁਪਏ ਖਤਮ ਰਹਿੰਦੇ ਹਨ ਤਾਂ ਸਬੰਧਤ ਬੈਂਕ ਅਤੇ ATM ਦੀ ਸੁਵਿਧਾ ਦੇਣ ਵਾਲੀ ਕੰਪਨੀ ਨੂੰ 10,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜਿੰਨੇ ATM ਖਾਲੀ ਰਹਿਣਗੇ ਓਨਾ ਹੀ ਜੁਰਮਾਨਾ ਜੁੜਦਾ ਜਾਵੇਗਾ। ਇਸ ਲਈ ਹੁਣ ਤੁਸੀਂ ATM ਵਿੱਚੋਂ ਖਾਲੀ ਹੱਥ ਨਹੀਂ ਮੁੜੋਗੇ।
ਅਕਸਰ ਦੇਖਿਆ ਜਾਂਦਾ ਸੀ ਕਿ ਕਈ ਥਾਵਾਂ ‘ਤੇ ATM ਲੱਗੇ ਹੁੰਦੇ ਹਨ ਪਰ ਓਹਨਾਂ ਵਿੱਚ ਕੈਸ਼ ਖਤਮ ਰਹਿੰਦਾ ਹੈ। ਨਾ ਤਾਂ ATM ਬੰਦ ਕੀਤਾ ਜਾਂਦਾ ਹੈ ਅਤੇ ਨਾ ਹੀ ਉਹਨਾਂ ਵਿੱਚ ਰੁਪਏ ਰੱਖੇ ਜਾਂਦੇ ਹਨ। ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹੁਣ ਬੈਂਕਾਂ ਨੂੰ ਇਹ ਸੁਨਿਸ਼ਚਤ ਕਰਨਾ ਹੋਵੇਗਾ ਕਿ ATM ਵਿਚੋਂ ਰੁਪਏ ਖਤਮ ਹੋਣ ਤੋਂ ਪਹਿਲਾਂ ਹੀ ਉਹਨਾਂ ਵਿੱਚ ਰੁਪਏ ਭਰੇ ਜਾਣ। ਭਾਵੇਂ ਕੋਈ ਵੀ ਕਾਰਨ ਹੋਵੇ ATM ਖਾਲੀ ਨਹੀਂ ਰੱਖੇ ਜਾਣੇ ਚਾਹੀਦੇ ਅਤੇ ਜੇਕਰ ਕੋਈ ਵਜ੍ਹਾ ਬਣਦੀ ਵੀ ਹੈ ਤਾਂ ਬੈਂਕ ਵੱਲੋਂ RBI ਨੂੰ ਸੂਚਿਤ ਕਰਨਾ ਹੋਵੇਗਾ ਅਜਿਹਾ ਕਿਉਂ ਹੋਇਆ। ਜੁਰਮਾਨਾ 10 ਹਜ਼ਾਰ ਰੁਪਏ ਹਰ ਇੱਕ ATM ਮਸ਼ੀਨ ‘ਤੇ ਰੱਖੇ ਗਏ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ