ਨਵੀਂ ਦਿੱਲੀ, 8 ਜਨਵਰੀ 2021 – ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 8ਵੇਂ ਗੇੜ ਦੀ ਮੀਟਿੰਗ ਖਤਮ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ ਹੈਅਤੇ ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਏਗੀ। ਕਿਸਾਨ ਖੇਤੀ ਕਾਨੂੰਨ ਖਤਮ ਕਰਾਉਣ ਨੂੰ ਲੈ ਕੇ ਬਜਿੱਦ ਹਨ ਜਦੋਂ ਕਿ ਕੇਂਦਰ ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸੋਧਾਂ ਲਈ ਤਿਆਰ ਹਨ।
ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਚਾਹ ਪੀਣ ਤੇ ਲੰਗਰ ਛਕਣ ਤੋਂ ਵੀ ਨਾਂਹ ਕਰ ਦਿੱਤੀ ਗਈ ਸੀ ਅਤੇ ਤਖਤੀਆਂ ਲੈ ਕੇ ਬੈਠ ਗਏ ਸਨ ਕਿ ’ਜਾਂ ਮਰਾਂਗੇ ਜਾਂ ਜਿੱਤਾਂਗੇ’, ਇਸ ਮਗਰੋਂ ਕਿਸਾਨ ਲੰਚ ਹਾਲ ਵਿਚ ਮੌਨ ਧਾਰ ਕੇਹਾਲ ਅੰਦਰ ਬੈਠ ਗਏ ਸਨ।

