ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਜਿੰਨਾ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ 15 ਦਿਨਾਂ ਲਈ ਸਸਪੈਂਡ ਕੀਤਾ ਹੋਇਆ ਹੈ, ਓਹਨਾ ਦੇ ਟੈਂਟ ‘ਤੇ ਦੇਰ ਰਾਤ ਹਮਲਾ ਕੀਤਾ ਗਿਆ। ਇਸ ਦੌਰਾਨ ਓਥੇ ਮੌਜੂਦ ਨੌਜਵਾਨ ਕਿਸਾਨ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਹਨਾਂ ਨੂੰ ਰੋਹਤਕ PGI ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਨੌਜਵਾਨ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਗਈ ਹੈ। ਰੁਲਦੂ ਸਿੰਘ ਮਾਨਸਾ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਇੱਕ ਨਾਮੀ ਅਤੇ ਵੱਡੇ ਆਗੂ ਹਨ ਪਰ ਖਾਲਿਸਤਾਨ ਦੇ ਬਿਆਨ ਉਪਰ ਉਹਨਾਂ ਨੂੰ 15 ਦਿਨਾਂ ਲਈ ਸਸਪੈਂਡ ਕੀਤਾ ਹੋਇਆ ਹੈ।
ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਰੁਲਦੂ ਸਿੰਘ ਮਾਨਸਾ ਪੰਜਾਬ ਆਏ ਹੋਏ ਸਨ। ਜਿਸ ਨੌਜਵਾਨ ਦੇ ਸੱਟਾਂ ਲੱਗਿਆਂ ਉਹਨਾਂ ਦਾ ਨਾਮ ਗੁਰਵਿੰਦਰ ਸਿੰਘ ਦੱਸਿਆ ਗਿਆ ਹੈ ਅਤੇ ਓਹਨਾ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ। ਰੁਲਦੂ ਸਿੰਘ ਪੰਜਾਬ ਆਏ ਸਨ ਜਿਸ ਕਾਰਨ ਉਹਨਾਂ ਦਾ ਬਚਾਅ ਹੋ ਗਿਆ, ਨਹੀਂ ਤਾਂ ਉਹਨਾਂ ਨੂੰ ਵੀ ਨੁਕਸਾਨ ਪੁੱਜ ਸਕਦਾ ਸੀ। ਪ੍ਰਮੁੱਖ ਕਿਸਾਨ ਆਗੂ ਦੇ ਟੈਂਟ ਅੰਦਰ ਹਮਲਾ ਹੋਣਾ ਆਪਣੇ ਆਪ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਸੰਯੁਕਤ ਕਿਸੰਮੋਰਚੇ ਵੱਲੋਂ ਕੀ ਐਲਾਨ ਕੀਤਾ ਜਾਂਦਾ ਹੈ ਉਸ ਉੱਤੇ ਵੀ ਨਜ਼ਰਾਂ ਬਣੀਆਂ ਹੋਈਆਂ ਹਨ।
ਹਾਲਾਂਕਿ ਰੁਲਦੂ ਸਿੰਘ ਵੱਲੋਂ ਇਸ ਬਾਰੇ ਕੈਮਰੇ ਸਾਹਮਣੇ ਬੋਲਣ ‘ਤੇ ਨਾਂਹ ਕਰ ਦਿੱਤੀ ਹੈ। ਪਹਿਲਾਂ ਉਹ ਕਿਸਾਨ ਆਗੂਆਂ ਨਾਲ ਗੱਲ ਕਰਨਗੇ ਫ਼ਿਰ ਹੀ ਕੋਈ ਸਵਾਲ ਜਵਾਬ ਕੀਤੇ ਜਾ ਸਕਦੇ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਹਾ ਗਿਆ ਹੈ ਕਿ 15 ਦਿਨਾਂ ਲਈ ਰੁਲਦੂ ਸਿੰਘ ਕੋਈ ਬਿਆਨ ਨਹੀਂ ਦੇਣਗੇ ਇਸ ਲਈ ਹੋ ਸਕਦਾ ਹੈ ਉਹ ਚੁੱਪ ਹਨ। ਕੇਂਦਰ ਸਰਕਾਰ ਖਿਲਾਫ ਚੱਲ ਰਹੇ ਇਸ ਸੰਘਰਸ਼ ਨੂੰ 8 ਮਹੀਨੇ ਪੂਰੇ ਹੋ ਚੁੱਕੇ ਹਨ ਅਤੇ ਸਰਕਾਰ ਹਜੇ ਵੀ ਕਿਸਾਨਾਂ ਦੀ ਗੱਲਨਹੀਂ ਮੰਨ ਰਹੀ। ਕਿਸਾਨ ਵੀ ਇਹੀ ਕਹਿੰਦੇ ਹਨ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਮੁੜਨਾ। ਸੰਘਰਸ਼ ਭਾਵੇਂ 8 ਮਹੀਨੇ ਚੱਲੇ ਜਾਂ ਫ਼ਿਰ 8 ਸਾਲ। ਫਿਲਹਾਲ ਕਿਸਾਨਾਂ ਵੱਲੋਂ ਸਰਕਾਰ ਨੂੰ ਝੁਕਾਉਣ ਲਈ ਭਾਰਤੀ ਸੰਸਦ ਸਾਹਮਣੇ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਚਲਾਈ ਜਾ ਰਹੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ