ਨਵੀਂ ਦਿੱਲੀ, 3 ਮਾਰਚ 2022 – ਯੂਕਰੇਨ ‘ਤੇ ਰੂਸ ਦਾ ਹਮਲਾ ਲਗਾਤਾਰ ਅੱਠਵੇਂ ਦਿਨ ਵੀ ਜਾਰੀ ਹੈ। ਪੁਤਿਨ ਦੀ ਫੌਜ ਨੇ ਰਾਜਧਾਨੀ ਕੀਵ ਨੂੰ ਘੇਰ ਲਿਆ ਹੈ। ਕੁਝ ਘੰਟੇ ਪਹਿਲਾਂ ਫੌਜ ਨੇ ਕੀਵ ਦੇ ਇਕ ਰੇਲਵੇ ਸਟੇਸ਼ਨ ‘ਤੇ ਮਿਜ਼ਾਈਲ ਦਾਗੀ ਸੀ। ਇਹ ਹਮਲਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਸਟੇਸ਼ਨ ਤੋਂ ਲੋਕਾਂ ਨੂੰ ਬਚਾਇਆ ਜਾ ਰਿਹਾ ਸੀ।
ਇਸ ਦੇ ਨਾਲ ਹੀ ਰੂਸੀ ਫੌਜ ਨੇ ਖੇਰਸਨ ‘ਤੇ ਵੀ ਕਬਜ਼ਾ ਕਰ ਲਿਆ ਹੈ, ਰੂਸ ਤੋਂ ਬਾਅਦ ਖੇਰਸਨ ਦੇ ਮੇਅਰ ਇਗੋਰ ਕੋਲਿਆਖੇਵ ਨੇ ਪੁਸ਼ਟੀ ਕੀਤੀ ਹੈ ਕਿ ਰੂਸੀ ਫੌਜਾਂ ਨੇ ਬੰਦਰਗਾਹ ਵਾਲੇ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦੇ ਦਫਤਰ ਨੇ ਬਿਆਨ ਦਿੱਤਾ ਹੈ ਕਿ ਲੜਾਈ ਅਜੇ ਵੀ ਜਾਰੀ ਹੈ।
ਸੰਯੁਕਤ ਰਾਸ਼ਟਰ ਦਾ ਦਾਅਵਾ ਹੈ ਕਿ 1 ਮਾਰਚ ਤੋਂ ਯੂਕਰੇਨ ਵਿੱਚ ਰੂਸੀ ਹਮਲਿਆਂ ਵਿੱਚ 752 ਨਾਗਰਿਕ ਮਾਰੇ ਗਏ ਹਨ, ਜਦੋਂ ਕਿ 498 ਰੂਸੀ ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਤੋਂ ਬਿਨਾ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰਾਂਡੀ ਨੇ ਟਵੀਟ ਕੀਤਾ, “ਸਿਰਫ਼ ਸੱਤ ਦਿਨਾਂ ਵਿੱਚ ਅਸੀਂ 10 ਲੱਖ ਸ਼ਰਨਾਰਥੀਆਂ ਨੂੰ ਯੂਕਰੇਨ ਤੋਂ ਗੁਆਂਢੀ ਦੇਸ਼ਾਂ ਵਿੱਚ ਭੱਜਦੇ ਦੇਖਿਆ ਹੈ।”