ਦਿੱਲੀ ਦੀਆਂ ਸੜਕਾਂ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਰੋਸ ਪ੍ਰਦਰਸ਼ਨ ਮਾਰਚ ਕੱਢਿਆ ਗਿਆ। ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਜਿੰਨਾਂ ਨੂੰ ਕਿਸਾਨ ਕਾਲੇ ਕਾਨੂੰਨ ਐਲਾਨ ਚੁੱਕੇ ਹਨ, ਅੱਜ ਪੂਰਾ ਇੱਕ ਸਾਲ ਹੋਗਿਆ, ਪਰ ਕੇਂਦਰ ਨੇ ਉਹ ਕਾਨੂੰਨ ਰੱਦ ਨਹੀਂ ਕੀਤੇ। ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਮ ‘ਤੇ ਇੱਕ ਚਿੱਠੀ ਲਿਖੀ ਜਿਸ ਨੂੰ ਕਾਰਜਕਾਰੀ ਮੈਜਿਸਟ੍ਰੇਟ ਦੇ ਹਵਾਲੇ ਕੀਤਾ ਗਿਆ।
ਚਿੱਠੀ ਵਿੱਚ ਮੰਗ ਕੀਤੀ ਹੈ ਕਿ ” ਕਾਲ਼ੇ ਕਨੂੰਨਾਂ ਨੂੰ ਰੱਦ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਕਨੂੰਨੀ ਗਰੰਟੀ ਅਤੇ ਸਾਰੀਆਂ ਮੁੱਖ ਫ਼ਸਲਾਂ ਦੀ ਯਕੀਨੀ ਖਰੀਦ ਸਮੇਤ, ਇਸ ਗੱਲ ਦੀ ਵਚਨਬੱਧਤਾ ਚਾਹੁੰਦੇ ਹਾਂ ਕਿ ਕਿਸਾਨੀ ਨਾਲ ਜੁੜਿਆ ਕੋਈ ਵੀ ਕਨੂੰਨ ਲਿਆਂਦੇ ਜਾਣ ਤੋਂ ਪਹਿਲਾਂ ਉਸ ਬਾਰੇ ਕਿਸਾਨਾਂ ਨਾਲ ਸੁਹਿਰਦ ਵਿਚਾਰ-ਵਟਾਂਦਰਾ ਕੀਤਾ ਜਾਵੇ।”
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ