ਚੰਡੀਗੜ੍ਹ, 13 ਜਨਵਰੀ 2021 – ਸੁਪਰੀਮ ਕੋਰਟ ਨੇ ਖੇਤੀਬਾੜੀ ਕਾਨੂੰਨਾਂ ਉੱਤੇ ਗੱਲਬਾਤ ਕਰਨ ਅਤੇ ਇਸ ਮਸਲੇ ਨੂੰ ਸੁਲਝਾਉਣ ਲਈ ਚਾਰ ਮੈਬਰਾਂ ਦੀ ਇੱਕ ਕਮੇਟੀ ਬਣਾਈ ਹੈ। ਆਓ ਜਾਣਦੇ ਹਾਂ ਕਿ ਇਹ ਚਾਰ ਮੈਂਬਰ ਕੌਣ ਹਨ ?
(1) ਅਸ਼ੋਕ ਗੁਲਾਟੀ : ਅਸ਼ੋਕ ਗੁਲਾਟੀ ਐਗਰੀਕਲਚਰ ਇਕੋਨਾਮਿਸਟ ਹਨ । ਹੁਣ ਉਹ ਇੰਡੀਅਨ ਕਾਉਂਸਿਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕੋਨਾਮਿਕ ਰਿਲੇਸ਼ਨ ਵਿੱਚ ਪ੍ਰੋਫੈਸਰ ਨੇ, ਉਹ ਨੀਤੀ ਕਮਿਸ਼ਨ ਦੇ ਤਹਿਤ ਪ੍ਰਧਾਨਮੰਤਰੀ ਵਲੋਂ ਬਣਾਈ ਐਗ ਰੀਕਲਚਰ ਟਾਸਕ ਫੋਰਸ ਦੇ ਮੈਂਬਰ ਅਤੇ ਖੇਤੀਬਾੜੀ ਬਾਜ਼ਾਰ ਸੁਧਾਰ ਉੱਤੇ ਬਣੇ ਐਕਸਪਰਟ ਪੈਨਲ ਦੇ ਪ੍ਰਧਾਨ ਨੇ । ਉਹ ਖੇਤੀਬਾੜੀ ਕਾਨੂੰਨ ਨੂੰ ਕਿਸਾਨਾਂ ਲਈ ਫਾਇਦੇਮੰਦ ਦੱਸਦੇ ਰਹੇ ਨੇ , ਪਿਛਲੇ ਸਾਲ ਸਤੰਬਰ ਵਿੱਚ ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪੇ ਆਪਣੇ ਲੇਖ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਇਹ ਕਾਨੂੰਨ ਕਿਸਾਨਾਂ ਨੂੰ ਜਿਆਦਾ ਵਿਕਲਪ ਅਤੇ ਆਜ਼ਾਦੀ ਦੇਣਗੇ
( 2) ਡਾ .ਪ੍ਰਮੋਦ ਕੁਮਾਰ ਜੋਸ਼ੀ : ਡਾ . ਪ੍ਰਮੋਦ ਕੁਮਾਰ ਜੋਸ਼ੀ ਵੀ ਐਗਰੀਕਲਚਰ ਇਕੋਨਾਮਿਸਟ ਹਨ। ਹੁਣ ਉਹ ਸਾਉਥ ਏਸ਼ੀਆ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਹਨ । ਉਨ੍ਹਾਂ ਨੂੰ ਐਗਰੀਕਲਚਰ ਸੈਕਟਰ ਵਿੱਚ ਕੰਮ ਕਰਨ ਲਈ ਕਈ ਐਵਾਰਡ ਮਿਲ ਚੁੱਕੇ ਹਨ।
( 3 ) ਭੁਪਿੰਦਰ ਸਿੰਘ ਮਾਨ : 15 ਸਤੰਬਰ 1939 ਨੂੰ ਗੁਜਰਾਂਵਾਲਾ ( ਹੁਣ ਪਾਕਿਸਤਾਨ ਵਿੱਚ ) ਵਿੱਚ ਪੈਦਾ ਹੋਏ ਸਰਦਾਰ ਭੂਪਿੰਦਰ ਸਿੰਘ ਮਾਨ ਕਿਸਾਨਾਂ ਲਈ ਹਮੇਸ਼ਾ ਕੰਮ ਕਰਦੇ ਰਹੇ ਹਨ । ਇਸ ਵਜ੍ਹਾ ਤੋਂ ਰਾਸ਼ਟਰਪਤੀ ਨੇ 1990 ਵਿੱਚ ਉਨ੍ਹਾਂ ਨੂੰ ਰਾਜ ਸਭਾ ਵਿੱਚ ਨੋਮਿਨੇਟ ਕੀਤਾ ਸੀ, ਉਹ ਅਖਿਲ ਭਾਰਤੀ ਕਿਸਾਨ ਸੰਜੋਗ ਕਮੇਟੀ ਦੇ ਚੇਅਰਮੈਨ ਵੀ ਹਨ ।
( 4 )ਅਨਿਲ ਧਨਵੰਤ : ਅਨਿਲ ਧਨਵੰਤ ਮਹਾਰਾਸ਼ਟਰ ਵਿੱਚ ਕਿਸਾਨਾਂ ਦੇ ਵੱਡੇ ਸੰਗਠਨ ਸ਼ੇਤਕਾਰੀ ਸੰਗਠਨ ਦੇ ਪ੍ਰਧਾਨ ਹਨ । ਇਹ ਸੰਗਠਨ ਵੱਡੇ ਕਿਸਾਨ ਨੇਤਾ ਰਹੇ ਸ਼ਰਦ ਜੋਸ਼ੀ ਨੇ 1979 ਵਿੱਚ ਬਣਾਇਆ ਸੀ ।
ਸੋ ਕੁੱਲ ਮਿਲਾ ਕੇ ਜਿਹੜੀ ਕਮੇਟੀ ਅਦਾਲਤ ਵੱਲੋਂ ਬਣਾਈ ਗਈ ਹੈ, ਉਸ ਕਮੇਟੀ ਦੇ ਸਾਰੇ ਮੈਂਬਰ ਪਹਿਲਾਂ ਹੀ ਖੇਤੀਬਾੜੀ ਕਾਨੂੰਨਾਂ ਦੀ ਸ਼ਲਾਘਾ ਕਰਦੇ ਆ ਰਹੇ ਨੇ, ਅਜਿਹੇ ਵਿੱਚ ਕਿਸਾਨ ਇਨਸਾਫ ਦੀ ਉਮੀਦ ਘੱਟ ਹੀ ਕਰ ਸਦਕੇ ਨੇ , ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਰਕਾਰ ਹਮਾਇਤੀ ਹੈ।
ਕਿਸਾਨ ਨੇਤਾਵਾਂ ਨੇ ਮੰਗਲਵਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ‘ਤੇ ਪਾਬੰਦੀ ਲਗਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਹ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਿਸੇ ਕਮੇਟੀ ਅੱਗੇ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ।