ਰਾਕੇਸ਼ ਟਕੈਤ ਦੇ ਹੰਝੂ ਦੇਖ ਵੱਡੀ ਗਿਣਤੀ ‘ਚ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਡਟੇ

ਗਾਜ਼ੀਪੁਰ ਬਾਰਡਰ, 29 ਜਨਵਰੀ 2021 – ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਕੱਲ੍ਹ ਪੁਲਿਸ ਵੱਲੋਂ ਗਾਜ਼ੀਪੁਰ ਬਾਰਡਰ ਖਾਲੀ ਕਰਵਾਉਣ ਲਈ ਦਿੱਲੀ ਪੁਲਿਸ ਵੱਲੋਂ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਭਾਵੁਕ ਹੋ ਗਏ ਉਹਨਾਂ ਦੇ ਹੰਝੂ ਦੇਖ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਵੱਲ ਚਾਲੇ ਪਾ ਦਿੱਤੇ ਹਨ। ਇਸ ਵੇਲੇ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਦਾ ਇਕੱਠ ਬਹੁਤ ਵੱਧ ਗਿਆ ਹੈ ਤੇ ਕਿਸਾਨਾਂ ਵਿਚ ਪੂਰਾ ਉਤਸ਼ਾਹ ਹੈ। ਜਿਸ ਨੂੰ ਦੇਖ ਕੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਹਨ।

ਦੂਜੇ ਪਾਸੇ ਕਿਸਾਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਵੇਖਦਿਆਂ ਪੁਲਿਸ ਦਲ ਪਿੱਛੇ ਹਟ ਗਿਆ ਹੈ। ਇਹ ਪੁਲਿਸ ਬਾਰਡਰ ਖਾਲੀ ਕਰਵਾਉਣ ਪਹੁੰਚੀ ਸੀ ਤੇ ਟਿਕੈਤ ਦੇ ਹੰਝੂ ਕੇਰਨ ਮਗਰੋਂ ਵਧੇ ਇਕੱਠ ਨੂੰ ਵੇਖਦਿਆਂ ਪੁਲਿਸ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ ਤੇ ਸਾਰੀ ਟੀਮ ਪਿੱਛੇ ਹਟ ਗਈ।

ਇਸ ਦੌਰਾਨ ਆਪਣੇ ਭਰਾ ਦੇ ਹੰਝੂ ਨਾ ਦੇਖ ਸਕਿਆ ਨਰੇਸ਼ ਟਿਕੈਤ ਨੇ ਵਾਪਸ ਮੁੜਨ ਦਾ ਫੈਸਲਾ ਲਿਆ ਅਤੇ ਰਾਤ ਨੂੰ ਹੀ ਲੱਖਾਂ ਦਾ ਕਾਫਿਲਾ ਲੈ ਕੇ ਗਾਜ਼ੀਪੁਰ ਬਾਰਡਰ ਲਈ ਰਵਾਨਾ ਹੋ ਗਿਆ। ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਨੇ ਇੱਥੇ ਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਮੁਜ਼ੱਫਰਨਗਰ ਸ਼ਹਿਰ ਦੇ ਸਰਕਾਰੀ ਇੰਟਰ ਕਾਲਜ ਵਿੱਚ ਮਹਾਪੰਚਾਇਤ ਬੁਲਾਈ ਜਾਵੇਗੀ। ਨਰੇਸ਼ ਟਿਕੈਤ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਣਗੇ। ਇਸ ਪੰਚਾਇਤ ਵਿੱਚ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧਰਮਸੋਤ ਵੱਲੋਂ ਤਰੱਕੀਆਂ ਮੌਕੇ ਰੋਸਟਰ ਰਜਿਸਟਰ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਆਦੇਸ਼

ਕਿਸਾਨ ਲਹਿਰ ਨੂੰ ਬਦਨਾਮ ਕਰਨ ਲਈ ਪੁਲਿਸ ਸਾਜ਼ਸੀ ਢੰਗ ਨਾਲ ਲਾਲ ਕਿਲ੍ਹੇ ਵਿੱਚ ਲੈ ਕੇ ਗਈ: ਕੇਂਦਰੀ ਸਿੰਘ ਸਭਾ