ਹੁਣ ਪੰਜਾਬ ਦੇ ਸੈਲਫੀ ਪੁਆਇੰਟਸ ਰਾਹੀਂ ਕਰ ਸਕਦੇ ਹੋ ਓਲੰਪਿਕਸ ਖੇਡਣ ਗਏ ਖਿਡਾਰੀਆਂ ਨੂੰ ਉਤਸ਼ਾਹਤ

ਜਾਪਾਨ ਦੀ ਰਾਜਧਾਨੀ ਟੋਕੀਉ ਵਿਖੇ ਚਲ ਰਹੀਆਂ 32ਵੀਆਂ ਉਲੰਪਿਕ ਖੇਡਾਂ ਦੇ ਉਤਸ਼ਾਹ ਨੂੰ ਸੂਬੇ ਵਿੱਚ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਖੇਡ ਤੇ ਯੁਵਕ ਸੇਵਾਵ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬੁੱਧਵਾਰ ਨੂੰ ਮੋਹਾਲੀ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿਖੇ ਐਲ.ਈ.ਡੀ. ਲਾਉਣ ਅਤੇ ਸਾਰੇ ਜ਼ਿਲਿਆਂ ਵਿੱਚ ਚਲ ਰਹੇ ਸੈਲਫ਼ੀ ਪੁਆਇੰਟਾਂ ਦਾ ਉਦਘਾਟਨ ਕਰਨਗੇ।

Arunachal Pradesh, July 07 (ANI): A man poses a victory sign during the solidarity run organized by Arunachal Pradesh to support the Team India representing in Tokyo Olympics 2021, in Itanagar on Wednesday. (ANI Photo)

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਉਲੰਪਿਕਸ ਵਿੱਚ ਸ਼ਮੂਲੀਅਤ ਕਰ ਰਹੇ ਸੂਬੇ ਦਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਸਮੂਹ ਜ਼ਿਲਿਆਂ ਵਿੱਚ ਇਹ ਸੈਲਫ਼ੀ ਪੁਆਇੰਟ ਸਥਾਪਤ ਕੀਤੇ ਗਏ ਹਨ, ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਨਾਂ ਦੱਸਿਆ ਕਿ ਉਲੰਪਿਕਸ ਅਤੇ ਪੈਰਾ ਉਲੰਪਿਕਸ ਲਈ ਸੂਬੇ ਦੇ 20 ਖਿਡਾਰੀਆਂ ਦੀ ਭਾਰਤੀ ਦਲ ਵਿੱਚ ਚੋਣ ਹੋਈ ਹੈ, ਜਿਨਾਂ ਵੱਲੋਂ ਤਮਗ਼ੇ ਜਿੱਤਣ ਦੀਆਂ ਪੰਜਾਬੀਆਂ ਨੂੰ ਪੂਰੀਆਂ ਉਮੀਦਾਂ ਹਨ। ਇਸ ਲਈ ਸੂਬੇ ਦੇ ਸਭਨਾਂ ਜ਼ਿਲਿਆਂ ਵਿੱਚ ਸੈਲਫ਼ੀ ਪੁਆਇੰਟ ਬਣਾਏ ਗਏ ਹਨ। ਖਰਬੰਦਾ ਨੇ ਦੱਸਿਆ ਕਿ ਮੋਹਾਲੀ ਦੇ ਖੇਡ ਸਟੇਡੀਅਮ ਵਿਖੇ ਉਚੇਚੇ ਤੌਰ ’ਤੇ ਐਲ.ਈ.ਡੀ. ਲਾਈ ਗਈ ਹੈ, ਜੋ ਇਨਾਂ ਵੱਕਾਰੀ ਖੇਡਾਂ ਦੇ ਚੱਲਣ ਤੱਕ ਲੱਗੀ ਰਹੇਗੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੜਕ ਲਈ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਦਾ ਮਾਮਲਾ, ਕੈਪਟਨ ਨੇ ਕਿਹਾ ‘ਮਿਲਾਂਗਾ ਮੈਂ ਗਡਕਰੀ ਨੂੰ’

ਰੁਲਦੂ ਸਿੰਘ ਦੇ ਟੈਂਟ ‘ਤੇ ਹਮਲਾ, ਨੌਜਵਾਨ ਦੇ ਗੰਭੀਰ ਸੱਟਾਂ ਮਾਰੀਆਂ, PGI ਦਾਖਲ ਕਰਵਾਇਆ