ਦੇਸ਼ ਦੀ ਰਾਜਧਾਨੀ ਦਿੱਲੀ ਦੀ ਰੋਹਿਣੀ ਅਦਾਲਤ ਵਿੱਚ ਦੁਪਹਿਰ ਵੇਲੇ ਸ਼ੂਟਆਊਟ ਹੋਇਆ। ਜਾਣਕਾਰੀ ਮੁਤਾਬਕ 2 ਵਿਅਕਤੀਆਂ ਵੱਲੋਂ ਕਈ ਗੋਲੀਆਂ ਚਲਾਈਆਂ ਗਈਆਂ। ਗੈਂਗਸਰ ਜਤਿੰਦਰ ਉਰਫ ਗੋਗੀ ਨੂੰ ਰੋਹਿਣੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਸੀ, ਜਿਵੇਂ ਹੀ ਉਹ ਅਦਾਲਤ ਅੰਦਰ ਦਾਖਲ ਹੋਇਆ ਓਸੇ ਵੇਲੇ ਵਕੀਲਾਂ ਦੀ ਵਰਦੀ ਵਿੱਚ ਆਏ 2 ਵਿਅਕਤੀਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਗੈਂਗਸਟਰ ਗੋਗੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਦੌਰਾਨ ਗੋਲੀਆਂ ਦਾਗਣ ਵਾਲੇ ਦੋ ਗੈਂਗਸਟਰਾਂ ਨੂੰ ਵੀ ਢੇਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਗੈਂਗਵਾਰ 2 ਵਿਰੋਧੀ ਧਿਰਾਂ ਵਿਚਾਲੇ ਹੋਇਆ ਸੀ। ਇਸ ਦੌਰਾਨ 3 ਲੋਕਾਂ ਦੀ ਮੌਤ ਹੋਈ ਪਰ ਹਜੇ ਹੋਰ ਜਾਂਚ ਕੀਤੀ ਜਾ ਰਹੀ ਹੈ, ਕੀਤੇ ਕੋਈ ਜ਼ਖਮੀ ਤਾਂ ਨਹੀਂ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ