ਸ਼ਹਿਨਾਜ਼ ਗਿੱਲ ਦੀ ਜੋੜੀ ਸਿਧਾਰਥ ਸ਼ੁਕਲਾ ਤੋਂ ਹਮੇਸ਼ਾਂ ਲਈ ਟੁੱਟੀ, ‘RIP ਸਿਧਾਰਥ ਸ਼ੁਕਲਾ’

ਪੰਜਾਬੀ ਗਾਇਕਾ ਅਤੇ ਅਦਾਕਾਰ ਸ਼ਹਿਨਾਜ਼ ਗਿੱਲ ਦੇ ਜੋੜੀਦਾਰ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸਿਧਾਰਥ ਸ਼ੁਕਲਾ ਲੰਘੀ ਰਾਤ ਦਵਾਈ ਖਾ ਕੇ ਸੁੱਤੇ ਸਨ ਅਤੇ ਸਵੇਰ ਨੂੰ ਉੱਠੇ ਹੀ ਨਹੀਂ। ਜਦੋਂ ਸਿਧਾਰਥ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਹਨਾਂ ਦੀ ਮੌਤ ਦਾ ਐਲਾਨ ਕੀਤਾ। ਡਾਕਟਰਾਂ ਅਨੁਸਾਰ ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਸਿਧਾਰਥ ਸ਼ੁਕਲਾ ਨੇ ਇੰਸਟਾਗ੍ਰਾਮ ‘ਤੇ ਆਖਰੀ ਪੋਸਟ ਵੀ ਹਸਪਤਾਲ ਦੀ ਹੀ ਪਾਈ ਸੀ ਜਿਸ ਵਿੱਚ ਉਹ ਨਰਸਾਂ ਅਤੇ ਡਾਕਟਰਾਂ ਸਮੇਤ ਪੂਰੇ ਸਟਾਫ਼ ਨੂੰ ਸਲੈਮ ਕਰ ਰਹੇ ਸਨ।

ਸਿਧਾਰਥ ਸ਼ੁਕਲਾ ਦੀ ਮੌਤ ਨਾਲ ਟੀ.ਵੀ. ਅਤੇ ਫਿਲਮ ਜਗਤ ਵਿੱਚ ਉਦਾਸੀ ਛਾ ਗਈ। ਸਿਧਾਰਥ ਸ਼ੁਕਲਾ ਬਿੱਗ ਬਾਸ 13 ਸੀਜ਼ਨ ਦੇ ਜੇਤੂ ਵੀ ਰਹੇ। ਇਸੇ ਦੌਰਾਨ ਹੀ ਉਹਨਾਂ ਦੀ ਜੋੜੀ ਸਿਧਾਰਥ ਸ਼ੁਕਲਾ ਨਾਲ ਹਰ ਪਾਸੇ ਚਰਚਾ ਵਿੱਚ ਬਣੀ ਰਹੀ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਗਾਣਿਆਂ ਅਤੇ ਹੋਰ ਵੀਡੀਓਜ਼ ਵਿੱਚ ਇਕੱਠੇ ਕੰਮ ਵੀ ਕੀਤਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈਕਮਾਨ ਤੋਂ ਆਇਆ ਪਿਟਾਰਾ ਲੈ ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ, ਕੀ ਨਿਕਲੇਗਾ ਕੈਪਟਨ ਅਮਰਿੰਦਰ ਲਈ !

ਜੇ ਤੁਸੀਂ ਵੀ ਕੋਈ ‘ਸਟਾਰਟ ਅੱਪ’ ਲੈ ਰਹੋ ਹੋ ਤਾਂ ਤੁਹਾਡੀ ਇਹ ਖ਼ਬਰ ਕੁਝ ਮਦਦ ਕਰ ਸਕਦੀ ਹੈ