ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿੱਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੈਠਕ ਹੋਈ। ਇਸ ਬੈਠਕ ਵਿੱਚ ਨਵਜੋਤ ਸਿੱਧੂ ਦੇ ਨਾਲ ਕਾਰਜਾਕਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਮੌਜੂਦ ਰਹੇ। ਇਸ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੀ ਬੈਠਕ ਵਿੱਚ ਪਹੁੰਚੇ।
ਬ੍ਰਹਮ ਮਹਿੰਦਰ ਨੇ ਕਿਹਾ ਸੀ ਕਿ ਜਦੋਂ ਤੱਕ ਨਵਜੋਤ ਸਿੱਧੂ ਖੁਦ ਕੈਪਟਨ ਅਮਰਿੰਦਰ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ, ਜਦੋਂ ਤੱਕ ਦੋਵਾਂ ਦਾ ਰੇੜਕਾ ਖਤਮ ਨਹੀਂ ਹੁੰਦਾ ਓਨਾ ਚਿਰ ਉਹ ਵੀ ਨਵਜੋਤ ਸਿੱਧੂ ਨੂੰ ਨਹੀਂ ਮਿਲਣਗੇ। ਪਰ ਸਿੱਧੂ ਨੇ ਮੁਆਫ਼ੀ ਤਾਂ ਨਹੀਂ ਮੰਗੀ ਪਰ ਕੈਪਟਨ ਨਾਲ ਮੁਲਾਕਾਤ ਜਰੂਰ ਹੋ ਗਈ। ਫਿਲਹਾਲ ਮੀਟਿੰਗ ਚੱਲ ਰਹੀ ਹੈ ਇਸ ਤੋਂ ਬਾਅਦ ਕੀ ਗੱਲਾਂ ਹੋਈਆਂ ਉਹ ਹਜੇ ਜਨਤਕ ਹੋਣਾ ਬਾਕੀ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ