ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਮਾਨਸਾ ਤੋਂ ਕਾਂਗਰਸ ਵੱਲੋਂ ਚੋਣਾਂ ਲੜਨ ਲਈ ਟਿਕਟ ਦੇ ਦਿੱਤੀ ਹੈ। ਸਿੱਧੂ ਮੂਸੇਵਾਲਾ ਹਾਲ ਹੀ ਵਿੱਚ ਕਾਂਗਰਸ ਨਾਲ ਜੁੜੇ ਸਨ ਅਤੇ ਉਹਨਾਂ ਦਾ ਵਿਰੋਧ ਵੀ ਬਹੁਤ ਹੋਇਆ। ਕਾਂਗਰਸ ਵਿੱਚ ਨੌਜਵਾਨ ਆਗੂ ਜੋ ਮਾਨਸਾ ਤੋਂ ਕਾਂਗਰਸ ਲਈ ਕੰਮ ਕਰ ਰਿਹਾ ਸੀ ਚੁਸਪਿੰਦਰ ਸਿੰਘ ਚਹਿਲ, ਉਹਨਾਂ ਦੀ ਟਿਕਟ ਕੱਟ ਦਿੱਤੀ ਗਿਆ ਹੈ।
ਚੁਸਪਿੰਦਰ ਸਿੰਘ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਨਾ ਦਿੱਤੀ ਜਾਵੇ ਕਿਉਂਕਿ ਚੁਸਪਿੰਦਰ ਲੰਮੇ ਸਮੇਂ ਤੋਂ ਗਰਾਉਂਡ ਪੱਧਰ ‘ਤੇ ਕਾਂਗਰਸ ਲਈ ਕੰਮ ਕਰ ਰਹੇ ਹਨ। ਚੁਸਪਿੰਦਰ ਨੇ ਹਾਈਕਮਾਨ ਤੱਕ ਮਾਨਸਾ ਸੀਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਅਤੇ ਸ਼ੁੱਭਦੀਪ ਸਿੰਹ ਉਰਫ ਸਿੱਧੂ ਮੂਸੇਵਾਲਾ ਦਾ ਖੁੱਲ੍ਹਕੇ ਵਿਰੋਧ ਕੀਤਾ ਸੀ।
https://www.facebook.com/thekhabarsaar/