ਚੰਡੀਗੜ੍ਹ, 27 ਜੂਨ 2021 – ਨਵਜੋਤ ਸਿੰਘ ਸਿੱਧੂ ਵਲੋਂ ਅੱਜ ਫੇਰ ਟਵੀਟ ਕੀਤਾ ਗਿਆ ਅਤੇ ਸਿੱਧੂ ਨੇ ਇਸ ਵਾਰ ਬਾਦਲ ਪਰਿਵਾਰ ਸਮੇਤ ਕੇਂਦਰ ਦੀ ਮੋਦੀ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ। ਇਸ ਸੰਬੰਧੀ ਸਿੱਧੂ ਨੇ 2 ਟਵੀਟ ਕੀਤੇ।
ਸਿੱਧੂ ਨੇ ਆਪਣੇ ਪਹਿਲੇ ਟਵੀਟ ਵਿਚ ਪੀ ਐਮ ਮੋਦੀ ਲਿਖਿਆ ਕਿ ਹਤਾਸ਼ ਹੋ ਚੁੱਕੀ ਮੋਦੀ ਸਰਕਾਰ ਕਿਸਾਨਾਂ ਖ਼ਿਲਾਫ਼ ਹਮਲਾਵਰ ਹੈ। ਇਹ ਇਸ ਯੋਗ ਵੀ ਨਹੀਂ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਪਨਾਹ (ਲੀਗਲ ਕਵਰ) ਦੇ ਸਕੇ। ਮੋਦੀ ਸਰਕਾਰ ਨੂੰ ਸਿਰਫ਼ ਕਾਰਪੋਰੇਟ ਜਗਤ ਦੇ ਹਿੱਤ ਪਿਆਰੇ ਹਨ ਤੇ ਇਹ ਜ਼ਬਰਦਸਤੀ 3 ਕਾਲੇ ਕਾਨੂੰਨ ਲਾਗੂ ਕਰਨ ‘ਤੇ ਉਤਾਰੂ ਹੈ। ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿਚ 2017 ਵਿਚ ਪ੍ਰੋਗਰਾਮ ਦਿੱਤਾ ਸੀ, ਸੂਬੇ ਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ।
ਇਸ ਤੋਂ ਬਾਅਦ ਸਿੱਧੂ ਨੇ ਅਗਲੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਗੋਲੀਕਾਂਡ ਪਿੱਛੇ ਬਾਦਲਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੇ ਚੋਣਾਵੀਂ ਧਰੁਵੀ ਕਰਨ ਹੈ। ਇਨ੍ਹਾਂ ਵਲੋਂ ਡੇਰਾ ਮੁਖੀ ਨੂੰ ਚੋਣਾਂ ਲਈ ਵਰਤਿਆ ਗਿਆ ਪ੍ਰੰਤੂ ਉਸ ਖ਼ਿਲਾਫ਼ 2007 ਤੋਂ 2014 ਵਿਚਕਾਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅਦਾਲਤਾਂ ਵਿਚ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਵਲੋਂ ਐਫ.ਆਈ.ਆਰ. ਰੱਦ ਕਰਨ ਦਾ ਹੁਕਮ ਦਿੱਤਾ ਗਿਆ ਸੀ।