ਸਿਮਰਜੀਤ ਬੈਂਸ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ, 8 ਫਰਵਰੀ 2022 – ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਇਹ ਗ੍ਰਿਫਤਾਰੀ ਬੀਤੀ ਸ਼ਾਮ ਨੂੰ ਲੁਧਿਆਣਾ ਵਿਖੇ ਕਾਂਗਰਸ ਅਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਿਚਾਲੇ ਹੋਈ ਝੜਪ ਦੇ ਸਬੰਧ ਵਿੱਚ ਕੀਤੀ ਗਈ ਹੈ। ਬੀਤੇ ਦਿਨ ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ ਸੀ ਅਤੇ ਗੱਡੀਆਂ ਦੀ ਭੰਨਤੋੜ ਦੀ ਖ਼ਬਰ ਸਾਹਮਣੇ ਆਈ ਸੀ।

ਦੱਸਣਾ ਬਣਦਾ ਹੈ, ਕਿ ਬੈਂਸ ਦੀ ਗ੍ਰਿਫਤਾਰੀ ਧਾਰਾ 307 ਦੇ ਇਕ ਮਾਮਲੇ ਦੇ ਵਿੱਚ ਕੀਤੀ ਗਈ ਹੈ। ਦੂਜੇ ਪਾਸੇ, ਬੈਂਸ ਸਮਰਥਕ ਇਸ ਗ੍ਰਿਫਤਾਰੀ ਨੂੰ ਸ਼ਰੇਆਮ ਧੱਕਾ ਦੱਸ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਯੁਕਤ ਸਾਮਾਜ ਮੋਰਚਾ ਵਲੋਂ ਚੋਣ ਮਨੋਰਥ ਪੱਤਰ ਜਾਰੀ

ਵਰਚੁਅਲ ਰੈਲੀ ‘ਚ ਪੰਜਾਬੀਆਂ ਨੂੰ ਕੀਤਾ ਸੰਬੋਧਨ ਨਾਲ ਹੀ ਮੋਦੀ ਨੇ ਕਿਹਾ ਮੈਂ ਜਲਦ ਹੀ ਪੰਜਾਬ ਆਵਾਂਗਾ