ਪੰਜਾਬੀ ਗਾਇਕ ਸਿੱਪੀ ਗਿੱਲ ਨੂੰ ਮੁਸੀਬਤਾਂ ਦਾ ਭਾਰ ਦੋਬਾਰਾ ਝੱਲਣਾ ਪੈ ਸਕਦਾ ਹੈ। ਐਨੀਮਲ ਵੈੱਲਫੇਅਰ ਬੋਰਡ ਆਫ਼ ਇੰਡੀਆ ਵੱਲੋਂ ਸਿੱਪੀ ਗਿੱਲ ਨੂੰ ਨੋਟਿਸ ਭੇਜਿਆ ਅਤੇ 7 ਦਿਨਾਂ ਅੰਦਰ ਜਵਾਬ ਮੰਗਿਆ ਹੈ। ਸਿੱਪੀ ਗਿੱਲ ਨੇ ਆਪਣੇ ਦੋ ਗੀਤਾਂ ਵਿੱਚ ਜਾਨਵਰਾਂ ਦੀ ਵਰਤੋਂ ਕੀਤੀ ਜਿਸਦੀ ਪਹਿਲਾਂ ਆਗਿਆ ਨਹੀਂ ਸੀ ਲਈ ਗਈ। ਪੰਡਿਤਰਾਓ ਧਰੇਨਵਰ ਨੇ ਇਸ ਸਬੰਧੀ ਆਵਾਜ਼ ਚੁੱਕੀ ਸੀ ਅਤੇ ਹੁਣ ਸਿੱਪੀ ਗਿੱਲ ਨੂੰ ਇਸ ਮਾਮਲੇ ਵਿੱਚ ਕਸੂਤਾ ਫਸਾਇਆ ਜਾ ਸਕਦਾ ਹੈ। 12 ਦੀਆਂ 12 ਅਤੇ ਬੱਬਰ ਸ਼ੇਰ ਗੀਤ ਵਿੱਚ ਜਾਨਵਰਾਂ ਦੀ ਵਰਤੋ ਕੀਤੀ ਗਈ ਸੀ ਜਿਸ ਉੱਤੇ ਨੋਟਿਸ ਜਾਰੀ ਕੀਤਾ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਗੀਤ 4 ਮਹੀਨੇ ਪੁਰਾਣਾ ਹੈ ਅਤੇ ਦੂਜਾ ਗੀਤ 8 ਮਹੀਨੇ ਪੁਰਾਣਾ, ਪਰ ਨੋਟਿਸ ਹੁਣ ਕੱਢਿਆ ਗਿਆ ਹੈ ਜੋ ਆਪਣੇ ਆਪ ਵਿੱਚ ਕੁਝ ਉਲਝਦਾਰ ਮਾਮਲਾ ਲਗਦਾ ਹੈ। 15 ਜੁਲਾਈ ਨੂੰ ਸਿੱਪੀ ਗਿੱਲ ਸਮੇਤ ਬੱਬੂ ਮਾਨ, ਗੁਲ ਪਨਾਗ ਅਤੇ ਅਮਿਤੋਜ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਸੀ। ਇਹ ਵੀ ਹੋ ਸਕਦਾ ਹੈ ਕਿ ਸਿੱਪੀ ਗਿੱਲ ਉੱਤੇ ਇਸ ਸਬੰਧੀ ਵੀ ਕੋਈ ਐਕਸ਼ਨ ਲਿਆ ਗਿਆ ਹੋਵੇ ਤਾਂ ਜੋ ਗਾਇਕ ਅਤੇ ਗੀਤਕਾਰਾਂ ਨੂੰ ਕਿਸਾਨੀ ਸੰਘਰਸ਼ ਤੋਂ ਡਰਾ ਕੇ ਦੂਰ ਕੀਤਾ ਜਾ ਸਕੇ। ਇੱਕ ਗੀਤ 4 ਮਹੀਨੇ ਅਤੇ ਦੂਜਾ ਗੀਤ 8 ਮਹੀਨੇ ਪੁਰਾਣਾ ਹੈ।
ਜਦੋਂ ਤੱਕ ਸਿੱਪੀ ਵੱਲੋਂ ਕੁਝ ਨਹੀਂ ਸੀ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਗਿਆ ਉਦੋਂ ਤੱਕ ਕੋਈ ਨੋਟਿਸ ਨਹੀਂ ਸੀ ਆਇਆ। 17 ਜੁਲਾਈ 2021 ਨੂੰ ਸਿੱਪੀ ਗਿੱਲ ਨੇ ਬਾਕੀ ਗਾਇਕਾਂ ਸਮੇਤ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਲਿਆ ਸੀ ਅਤੇ ਉਸਤੋਂ ਬਾਅਦ ਇਹ ਨੋਟਿਸ ਜਾਰੀ ਹੋਣਾ। ਗੀਤ ਵੀ 4 ਅਤੇ 8 ਮਹੀਨੇ ਪੁਰਾਣੇ ਹਨ ਇਸ ਹਿਸਾਬ ਨਾਲ ਇਹ ਮਾਮਲਾ ਥੋੜਾ ਗੁੰਝਲਦਾਰ ਅਤੇ ਸ਼ੱਕੀ ਬਣਦਾ ਨਜ਼ਰ ਆਉਂਦਾ ਹੈ।
ਇਸ ਲਈ ਇਹ ਸਵਾਲ ਜ਼ਰੂਰ ਬਣਦਾ ਹੈ ਕਿ ਸਿੱਪੀ ਗਿੱਲ ਨੂੰ ਪੰਡਿਤਰਾਓ ਧਰੇਨਵਰ ਨੇ ਕਸੂਤਾ ਫਸਿਆ ਜਾਂ ਫ਼ਿਰ ਕਿਸਾਨਾਂ ਦੇ ਹੱਕ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਨੇ। ਪਹਿਲਾਂ ਵੀ ਕਈ ਲੋਕਾਂ ਉੱਤੇ ਇਨਕਮ ਟੈਕਸ ਦੀ ਰੇਡ ਜਨ ਫ਼ਿਰ ਹੋਰ ਤਰੀਕਿਆਂ ਨਾਲ ਦਬਾਅ ਪਾਕੇ ਡਰਾਉਣ ਅਤੇ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਓਸੇ ਲੜੀ ਤਹਿਤ ਸਿੱਪੀ ਗਿੱਲ ਨੂੰ ਵੀ ਨੋਟਿਸ ਜਾਰੀ ਹੋਇਆ ਹੋ ਸਕਦਾ ਹੈ ਅਜਿਹਾ ਅਨੁਮਾਨ ਲਗਾਉਣਾ ਕੋਈ ਬਹੁਤ ਮੁਸ਼ਕਿਲ ਨਹੀਂ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ