skm call 8july protest against hike in fuel and gas prices: ਲਗਾਤਾਰ ਵੱਧ ਰਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਵਾਧੇ, ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਤੋਂ ਲੋਕ ਪ੍ਰੇਸ਼ਾਨ ਹਨ। ਜਿੱਥੇ ਕਿਸਾਨ ਆਪਣੇ ਹੱਕਾਂ ਲਈ ਕੁੰਡਲੀ ਬਾਰਡਰ ‘ਤੇ ਲੜਾਈ ਲੜ ਰਹੇ ਹਨ ਓਥੇ ਹੀ ਹੁਣ ਕਿਸਾਨਾਂ ਨੇ ਆਮ ਲੋਕਾਂ ਨੂੰ ਵੀ ਆਵਾਜ਼ ਮਾਰੀ ਹੈ। ਕਿਸਾਨ ਜਥੇਬੰਦੀਆਂ ਨੇ 8 ਜੁਲਾਈ ਨੂੰ ਸੜਕਾਂ ‘ਤੇ 2 ਘੰਟਿਆਂ ਲਈ ਨਿਤਰਣ ਲਈ ਕਿਹਾ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਪੋਸਟ ਜਾਰੀ ਕੀਤੇ ਗਏ ਹਨ ਜਿੰਨਾ ਵਿੱਚ ਲਿਖਿਆ ਹੈ ਕਿ ਆਪਣੀਆਂ ਗੱਡੀਆਂ ਅਤੇ ਖਾਲੀ ਸਿਲੰਡਰ ਲੈ ਕੇ 10 ਤੋਂ 12, 2 ਘੰਟਿਆਂ ਲਈ ਸੜਕਾਂ ‘ਤੇ ਆ ਕੇ ਆਵਾਜ਼ ਬੁਲੰਦ ਕਰੀਏ।
ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਹਕੂਮਤ ਨੂੰ ਪਤਾ ਲੱਗ ਸਕੇ ਕਿ ਅਸੀਂ ਜਾਗਦਿਆਂ ਜਮੀਰਾਂ ਵਾਲੇ ਹਾਂ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਲੋਕ ਆਪਣੇ ਨਜ਼ਦੀਕੀ ਮੁੱਖ ਸੜਕਾਂ ਅਤੇ ਹੋਰ ਮਾਰਗਾਂ ‘ਤੇ ਆ ਕੇ ਆਪਣੇ ਇੱਕ ਹੋਣ ਦਾ ਸਬੂਤ ਦਿਓ। ਜਿੰਨੀ ਲੋਕਾਂ ਦੀ ਆਵਾਜ਼ ਬੁਲੰਦ ਹੋਵੇਗੀ ਓਨੀ ਹੀ ਜਲਦੀ ਸਰਕਾਰ ਉੱਤੇ ਅਸਰ ਪਵੇਗਾ। ਇਸ ਲਈ ਕਿਸਾਨ ਜਥੇਬੰਦੀਆਂ ਨੇ 3 ਭਾਸ਼ਾ ਵਿੱਚ ਪੋਸਟਰ ਜਾਰੀ ਕੀਤੇ ਹਨ ਤਾਂ ਜੋ ਹਰ ਇੱਕ ਤੱਕ ਸੁਨੇਹਾ ਪਹੁੰਚ ਸਕੇ। ਪੰਜਾਬੀ ਭਾਸ਼ਾ ਸਮੇਤ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਪੋਸਟਰ ਛਾਪੇ ਗਏ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ