ਹੋਲਾ ਮਹੱਲਾ ਮੌਕੇ ਸੰਗਤਾਂ ਦੀ ਸਹੂਲਤ ਲਈ ਕੀਤੇ ਜਾਣਗੇ ਵਿਸ਼ੇਸ ਪ੍ਰਬੰਧ – ਡੀ.ਸੀ ਰੂਪਨਗਰ

  • ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਮੇਲਾ ਖੇਤਰ ਤੇ ਰੱਖੀ ਜਾਵੇਗੀ ਨਜ਼ਰ -ਐਸ.ਐਸ.ਪੀ ਵਿਵੇਕਸ਼ੀਲ ਸੋਨੀ
  • ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਚ 24/7 ਕਾਰਜਸ਼ੀਲ ਰਹਿਣਗੇ ਕੰਟਰੋਲ ਰੂਮ
  • ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵਲੋਂ ਹੋਲਾ ਮਹੱਲਾ 2022 ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ 5 ਮਾਰਚ 2022 – ਹੋਲਾ ਮਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਵਿਚ 14 ਤੋ 16 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 17 ਤੋ 19 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਸਮੁੱਚਾ ਮੇਲਾ ਖੇਤਰ ਨੂੰ 13 ਸੈਕਟਰਾਂ ਵਿਚ ਵੰਡ ਕੇ ਸੰਗਤਾਂ/ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਦੇ ਢੁਕਵੇ ਪ੍ਰਬੰਧ ਕੀਤੇ ਜਾ ਰਹੇ ਹਨ। ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ 14 ਤੋ 19 ਮਾਰਚ ਤੱਕ 24/7 ਕੰਟਰੋਲ ਰੂਮ ਕਾਰਜਸ਼ੀਲ ਰਹਿਣਗੇ।ਮੇਲੇ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਮੇਲਾ ਖੇਤਰ ਦੇ ਨਜ਼ਰ ਰੱਖੀ ਜਾਵੇਗੀ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਐਸ.ਪੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਅਧਿਕਾਰੀਆਂ ਨਾਲ ਹੋਲੇ ਮਹੱਲੇ ਦੀਆਂ ਤਿਆਰੀਆਂ ਸਬੰਧੀ ਰੀਵਿਊ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਨ ਪੁਲਿਸ ਕੰਟਰੋਲ ਰੂਮ ਅਤੇ ਸਿਵਲ ਕੰਟਰੋਲ ਰੂਮ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਹੋਣਗੇ। ਕੀਰਤਪੁਰ ਸਾਹਿਬ ਲਈ ਵੱਖਰਾ ਕੰਟਰੋਲ ਰੂਮ ਨਗਰ ਪੰਚਾਇਤ ਦਫਤਰ ਵਿਚ ਸਥਾਪਿਤ ਹੋਵੇਗਾ।

ਜਿੱਥੇ ਮਹਿਕਮਾ ਵਾਟਰ ਸਪਲਾਈ ਅਤੇ ਸੈਨੀਟੇਸ਼ਨ,ਸਿਹਤ, ਬਿਜਲੀ,ਖੁਰਾਕ ਤੇ ਸਪਲਾਈ,ਲੋਕ ਨਿਰਮਾਣ ਵਿਭਾਗ, ਦਫਤਰ ਨਗਰ ਕੌਂਸਲ,ਟੈਲੀਫੋਨ,ਜੰਗਲਾਤ,ਏ.ਟੀ.ਓ.ਅਤੇ ਪੁਲਿਸ ਵਿਭਾਗ ਦੇ ਵਾਇਰਲੈਸ ਸੈਟ ਸਮੇਤ ਅਪਰੇਟਰ,ਤਾਇਨਾਤ ਰਹਿਣਗੇ। ਕੀਰਤਪੁਰ ਸਾਹਿਬ ਦੇ ਦੋ ਸੈਕਟਰ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ 11 ਸੈਕਟਰਾਂ ਵਿਚ ਸਬ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ,ਜਿੱਥੇ 24/7 ਅਧਿਕਾਰੀ ਡਿਊਟੀ ਤੇ ਤਾਇਨਾਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿਚ ਸਿਹਤ ਵਿਭਾਗ ਵਲੋਂ 14 ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ।

ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਹਰ ਤਰਾਂ ਦੀਆਂ ਲੋੜੀਦੀਆਂ ਸਿਹਤ ਸਹੂਲਤਾਂ ਸੰਗਤਾਂ ਨੂੰ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਪਾਰਕਿੰਗ ਦੀ ਢੁਕਵੀਂ ਵਿਵਸਥਾ ਕੀਤੀ ਗਈ ਹੈ,ਜਿੱਥੇ ਆਰਜ਼ੀ ਪਖਾਨੇ, ਰੋਸ਼ਨੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇਗਾ।ਇਸ ਵਾਰ ਆਨਲਾਈਨ ਮਾਧਿਅਮ ਰਾਹੀ ਹੋਲਾ ਮਹੱਲਾ 2022 ਦੀ ਵੈਬਸਾਈਟ ਉਤੇ ਸਮੁੱਚੇ ਮੇਲਾ ਖੇਤਰ ਦੀ ਤਾਜਾ ਸਥਿਤੀ ਪਾਰਕਿੰਗ, ਸਿਹਤ, ਡਿਸਪੈਂਸਰੀਆਂ, ਰੂਟ ਪਲਾਨ, ਪੀਣ ਵਾਲਾ ਪਾਣੀ, ਪਖਾਨੇ ਆਦਿ ਬਾਰੇ ਜਾਣਕਾਰੀ ਮਿਲੇਗੀ।ਉਨ੍ਹਾਂ ਨੇ ਕਿਹਾ ਕਿ ਸਾਫਟਵੇਅਰ ਉਤੇ ਸ਼ਰਧਾਲੂਆਂ ਨੂੰ ਮੇਲਾ ਖੇਤਰ ਵਿਚ ਟਰੈਫਿਕ ਦੇ ਹਾਲਾਤ ਅਤੇ ਧਾਰਮਿਕ ਸਥਾਨਾ ਤੇ ਜਾਣ ਸਮੇਂ ਰੂਟ ਅਤੇ ਉਥੇ ਮੋਜੂਦ ਸੰਗਤ ਦੀ ਆਮਦ ਬਾਰੇ ਵੀ ਜਾਣਕਾਰੀ ਮਿਲੇਗੀ।

ਉਨ੍ਹਾਂ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਮੌਕੇ ਦੇਸ਼ ਵਿਦੇਸ਼ ਤੋ ਲੱਖਾਂ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ, ਇਸ ਲਈ ਮੇਲਾ ਖੇਤਰ ਵਿਚ ਡਿਊਟੀ ਮੈਜਿਸਟ੍ਰੇਟ ਤੇੈਨਾਤ ਰਹਿਣਗੇ।ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਸੁਚਾਰੂ ਟਰੈਫਿਕ ਵਿਵਸਥਾ ਬਰਕਰਾਰ ਰੱਖਣ ਲਈ ਨੰਗਲ ਅਤੇ ਰੂਪਨਗਰ ਤੋ ਆਉਣ ਵਾਲੇ ਟਰੈਫਿਕ ਨੂੰ ਬਦਲਵੇ ਰੂਟ ਰਾਹੀ ਮੇਲਾ ਖੇਤਰ ਤੋ ਬਾਹਰ ਵਾਰ ਚਲਾਇਆ ਜਾਵੇਗਾ, ਇਸ ਲਈ ਵਾਹਨ ਚਾਲਕਾਂ ਦੀ ਸਹੂਲਤ ਲਈ ਲੋੜੀਦੇ ਰੂਟ ਡਾਈਵਰਜ਼ਨ ਨੂੰ ਦਰਸਾਉਦੇ ਸਾਈਨ ਬੋਰਡ ਵੀ ਲਗਾਏ ਜਾਣਗੇ। ਇਨ੍ਹਾਂ ਸਾਈਨ ਬੋਰਡਾ ਉਤੇ ਸੰਗਤਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ, ਪਾਰਕਿੰਗ ਸਥਾਨਾ ਅਤੇ ਸਟਲ ਬੱਸ ਸਰਵਿਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਸਿਹਤ ਵਿਭਾਗ ਅਤੇ ਰੈਡ ਕਰਾਸ ਵਲੋਂ ਐਮਬੂਲੈਂਸ ਸਥਾਪਿਤ ਕੀਤੀਆਂ ਜਾਣਗੀਆਂ, ਸਿਹਤ ਵਿਭਾਗ ਵਲੋ ਡੇਰਿਆਂ ਵਿਚ ਠਿਹਰਨ ਵਾਲੀ ਸੰਗਤ ਦੀ ਵੈਕਸੀਨੇਸ਼ਨ ਕਰਨ ਲਈ ਡੋਰ ਟੂ ਡੋਰ ਵੈਕਸੀਨੇਸ਼ਨ ਅਭਿਆਨ ਚਲਾਇਆ ਜਾਵੇਗਾ। ਪੰਜ ਫਾਇਰ ਟੈਂਡਰ ਸਥਾਪਿਤ ਹੋਣਗੇ, ਪਸ਼ੂਆ/ਘੋੜਿਆ ਲਈ ਵੈਟਨਰੀ ਡਿਸਪੈਂਸਰੀ ਸਥਾਪਿਤ ਕੀਤੀ ਜਾਵੇਗੀ। ਪੀਣ ਵਾਲਾ ਵਾਲੀ, ਰੀਲੋਕੇਟਏਵਲ ਟੁਆਈਲਟਸ, ਸਫਾਈ, ਫੋੰਗਿੰਗ,ਪਾਣੀ ਦਾ ਛਿੜਕਾਅ ਦੇ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਰਧਾਲੂਆ ਦੀ ਸਹੂਲਤ ਲਈ ਸਟਲ ਬੱਸ ਸਰਵਿਸ ਪਾਰਕਿੰਗ ਸਥਾਨਾ ਤੋ ਚਲਾਈ ਜਾਵੇਗੀ, ਚਰਨ ਗੰਗਾ ਸਟੇਡੀਅਮ ਵਿਚ ਹੋਣ ਵਾਲੇ ਵਿਸ਼ੇਸ ਘੋੜ ਦੋੜ ਲਈ ਮੈਦਾਨ ਦੀ ਲੈਵਲਿੰਗ ਅਤੇ ਬੈਰੀਕੇਡਿੰਗ ਦੇ ਪ੍ਰਬੰਧ ਹੋਣਗੇ।ਉਨ੍ਹਾਂ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਹੋਲਾ ਮਹੱਲਾ ਦੌਰਾਨ ਆਪਣੀ ਡਿਊਟੀ ਤੇ ਹਾਜਰ ਰਹਿਣ ਅਤੇ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਕਰਨ।

ਇਸ ਮੌਕੇ ਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਜਨਰਲ ਰੂਪਨਗਰ ਅਨਮਜੋਤ ਕੌਰ,ਐਸ.ਡੀ.ਐਮ ਮੋਰਿੰਡਾ ਜ਼ਸਵੀਰ ਸਿੰਘ,ਐਸ.ਡੀ.ਐਮ ਰੂਪਨਗਰ ਗੁਰਵਿੰਦਰ ਸਿੰਘ ਜ਼ੋਹਲ, ਐਸ.ਡੀ.ਐਮ ਚਮਕੌਰ ਸਾਹਿਬ ਪਰਮਜੀਤ ਸਿੰਘ, ਸਹਾਇਕ ਮੇਲਾ ਅਫਸਰ ਮਨਜੀਤ ਸਿੰਘ ਰਾਜਲਾ,ਨਾਇਬ ਤਹਿਸੀਲਦਾਰ ਲਾਰਸਨ ਸਿੰਗਲਾ, ਸੁਪਰਡੈਂਟ ਪੁਲਿਸ ਪੀ.ਵੀ.ਆਈ ਜਗਜੀਤ ਸਿੰਘ ਜੱਲਾ, ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ, ਸਹਾਇਕ ਸਿਵਲ ਸਰਜਨ ਡਾ.ਅੰਜੂ, ਕਾਰਜਕਾਰੀ ਇੰਜੀਨਿਅਰ ਦਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ, ਡੀ.ਪੀ.ਆਰ.ਓ ਕਰਨ ਮਹਿਤਾ, ਐਕਸੀਅਨ ਹਰਜੀਤਪਾਲ, ਐਸ.ਡੀ.ਓ ਬ੍ਰਹਮਜੀਤ ਸਿੰਘ, ਵਿਵੇਕ ਦੁਰੇਜਾ, ਲਵਲੀਨ ਸਿੰਘ ਐਸ.ਡੀ.ਓ ਨੈਸ਼ਨਲ ਹਾਈਵੇ,ਕਾਰਜ ਸਾਧਕ ਅਫਸਰ ਨੰਗਲ ਮਨਜਿੰਦਰ ਸਿੰਘ, ਸ੍ਰੀ ਅਨੰਦਪੁਰ ਸਾਹਿਬ ਗੁਰਦੀਪ ਸਿੰਘ, ਕੀਰਤਪੁਰ ਸਾਹਿਬ ਜੀ.ਬੀ ਸ਼ਰਮਾ, ਬੀ.ਡੀ.ਪੀ.ਓ ਗੁਰਦੀਪ ਸਿੰਘ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਈਸੇਵਾਲ ਗੈਂਗਰੇਪ ਪੀੜਤ ਲੜਕੀ ਨੂੰ ਮਿਲਿਆ ਇਨਸਾਫ, ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ ਮੌਤ ਤਕ ਉਮਰ ਕੈਦ

ਯੂਕਰੇਨ ਗਏ ਜਲੰਧਰ ਦੇ 56 ਵਿਦਿਆਰਥੀਆਂ ‘ਚੋਂ 16 ਸੁਰੱਖਿਅਤ ਪਰਤੇ, 21 ਪੋਲੈਂਡ ਤੇ ਹੰਗਰੀ ਦੀਆਂ ਸਰਹੱਦਾਂ ‘ਤੇ ਪਹੁੰਚੇ