ਚੰਡੀਗੜ੍ਹ, 22 ਅਪ੍ਰੈਲ 2021 – ਹਰਿਆਣਾ ‘ਚ ਕੱਲ੍ਹ 23 ਅਪ੍ਰੈਲ ਤੋਂ ਸ਼ਾਮ ਦੇ 6 ਵਜੇ ਤੋਂ ਬਾਅਦ ਸਾਰੇ ਬਾਜ਼ਾਰ ਬੰਦ ਹੋਣਗੇ। ਇਸ ਤੋਂ ਬਿਨਾਂ ਗੈਰ ਜ਼ਰੂਰੀ ਜਗ੍ਹਾ ‘ਤੇ ਭੀੜ ਜਮਾਂ ਕਰਨ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਕਿਸੇ ਵੀ ਫੰਕਸ਼ਨ ਲਈ ਐੱਸ.ਡੀ.ਐੱਮ. ਦੀ ਇਜਾਜ਼ਤ ਲੈਣੀ ਪਵੇਗੀ। ਇਸ ਸੰਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜੈ ਵੱਲੋਂ ਹੁਕਮ ਜਾਰੀ ਹੋਏ ਹਨ।