ਮੋਗਾ ਵਿਖੇ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ ਅਤੇ ਕਿਹਾ ਹੈ ਕਿ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਖਤਮ ਕਰਨ ਲਈ ਇੱਕ ਕਾਰਪੋਰੇਸ਼ਨ ਬਣਾਈ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਕਾਰਪੋਰੇਸ਼ਨ ਨੂੰ ਬਣਾਉਣ ਦੀ ਵਕਾਲਤ ਕਰਦੇ ਰਹੇ ਹਨ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਵਿੱਚ ਧਾਰਮਿਕ ਥਾਵਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਸਰਕਾਰ ਬਣਨ ‘ਤੇ ਕਿਸਾਨ ਲਈ ਫਸਲ ਦਾ ਬੀਮਾ ਕੀਤਾ ਜਾਵੇਗਾ ਕਿਉਂਕਿ ਫਸਲ ਨੂੰ ਹੁੰਦਾ ਨੁਕਸਾਨ ਕਿਸਾਨਾਂ ਲਈ ਝੱਲਣਾ ਬਹੁਤ ਔਖਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸਹੁੰਆਂ ਖਾਕੇ ਜਾਂ ਵੱਡੇ ਵਾਅਦੇ ਕਰਕੇ ਸਰਕਾਰ ਨਹੀਂ ਬਣਾਵਾਂਗੇ, ਅਤੇ ਨਾ ਹੀ ਲੋਕਾਂ ਤੋਂ ਕੇਜਰੀਵਾਲ ਹੁਣ ਵਾਂਗ ਫਾਰਮ ਭਰਾਵਾਂਗੇ। ਕਿਸਾਨਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਧਰਮ ਲਈ ਹਮੇਸ਼ਾਂ ਸਮਰਪਿਤ ਰਹੀ ਹੈ ਇਹ ਪਾਰਟੀ। ਦਿੱਲੀ ਵਿੱਚ ਵੀ DSGM ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਜਿੱਤੀਆਂ ਹਨ। ਆਜ਼ਾਦੀ ਤੋਂ ਬਾਅਦ ਵੀ ਅਤੇ ਆਜ਼ਾਦੀ ਤੋਂ ਪਹਿਲਾਂ ਵੀ ਅਕਾਲੀ ਦਲ ਪੰਜਾਬ ਲਈ ਲੜਿਆ ਹੈ। 100 ਸਾਲ ਪੁਰਾਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਅਤੇ ਓਹੀ ਵਾਅਦੇ ਕਰਾਂਗੇ ਜੋ ਅਸੀਂ ਪੂਰੇ ਕਰ ਸਕਦੇ ਹਾਂ ਬਾਕੀਆਂ ਵਾਂਗ ਫਾਰਮ ਨਹੀਂ ਭਰਵਾਉਂਦੇ ਅਸੀਂ ਅਤੇ ਨਾ ਹੀ ਵੱਡੇ ਵਾਅਦੇ ਕਰਦੇ ਹਾਂ।
ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ 50 ਰੁਪਏ ਪ੍ਰਤੀ ਏਕੜ ਦਾ ਫਸਲ ਬੀਮਾ ਕਰਵਾਵਾਂਗੇ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਵੇ। 2004 ਤੋਂ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਵੀ ਲਾਗੂ ਕਰਾਂਗੇ, ਸ਼ਰਾਬ ਮਾਫ਼ੀਆ ਖਤਮ ਕਰਨ ਲਈ ਕਾਰਪੋਰੇਸ਼ਨ ਬਣਾਈ ਜਾਵੇਗੀ ਅਤੇ ਧਾਰਮਿਕ ਅਸਥਾਨਾਂ ਨੂੰ ਮੁਫ਼ਤ ਬਿਜਲੀ ਦਿਆਂਗੇ। ਇਹ ਉਹ ਵਾਅਦੇ ਹਨ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਵਿਖੇ ਇਕੱਠੀ ਕੀਤੀ ਵੱਡੀ ਰੈਲੀ ਵਿੱਚ ਸੰਬੋਧਨ ਕਰਦਿਆਂ ਕਿਹਾ ਹੈ। ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਵੀ ਇਲਜ਼ਾਮ ਲਗਾਇਆ ਕਿ ਸਾਡਾ ਇਕੱਠ ਹੋਰ ਵੱਡਾ ਹੋਣਾ ਸੀ ਪਰ ਕਾਂਗਰਸੀਆਂ ਨੇ ਨਾਕੇ ਲਗਾਕੇ ਉਹਨਾਂ ਦੇ ਵਰਕਰਾਂ ਨੂੰ ਰੈਲੀ ਵਿੱਚ ਪਹੁੰਚਣ ਨਹੀਂ ਦਿੱਤਾ ਗਿਆ।
https://www.facebook.com/thekhabarsaar/