“ਮਜੀਠੀਆ ਦੇਸ਼ ਭਗਤੀ ਦੇ ਕੇਸ ‘ਚੋਂ ਹੀਰੋ ਨਹੀਂ ਬਣਿਆ, ਸਿਰਫ਼ ਅੰਤਰਿਮ ਜ਼ਮਾਨਤ ਮਿਲੀ, ਨਸ਼ਿਆਂ ਦੀ ਤਸਕਰੀ ‘ਚ ਦੁੱਧ ਧੋਤਾ ਸਾਬਤ ਨਹੀਂ ਹੋਇਆ”

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫ਼ਰੰਸ ਕਰਕੇ ਕਾਂਗਰਸ ਅਤੇ ਉਸਦੇ ਵੱਡੇ ਆਗੂਆਂ ‘ਤੇ ਤਿੱਖੇ ਨਿਸਿਹਣੇ ਸਾਧੇ ਹੋਏ ਹਨ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਭਾਜਪਾ ਦੀ ਬੋਲੀ ਬੋਲਣ ਨਾਲ ਸਾਫ਼ ਹੋ ਗਿਆ ਕਿ ਅਕਾਲੀ ਦਲ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਜਿਉਂ ਦਾ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਭਾਜਪਾ ਦੀ ਪੈੜ ਵਿੱਚ ਪੈੜ ਧਰਨ ਨਾਲ ਕਈ ਸ਼ੰਕਾਵਾਂ ਨੂੰ ਜਨਮ ਦਿੰਦਾ ਹੈ ਗਿਆ ਤੇ ਇਸਤੋਂ ਅੰਦਾਜਾ ਵੀ ਲਾਇਆ ਜਾ ਸਕਦਾ ਕਿ ਇਹ ਕਿਸ ਦੀ ਸ਼ਰਨ ਵਿੱਚ ਰਹਿ ਕੇ ਲੁਕਿਆ ਰਿਹਾ ਹੋਵੇਗਾ।

ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਉਹ ਕੋਈ ਦੇਸ਼ ਭਗਤੀ ਦੇ ਕੇਸ ਵਿੱਚੋਂ ਹੀਰੋ ਨਹੀਂ ਬਣਿਆ, ਨਸ਼ਾ ਤਸਕਰੀ ਦੇ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲੀ ਹੈ।ਉਨ੍ਹਾਂ ਕਿਹਾ ਕਿ ਬਾਦਲ ਦਲ ਨਸ਼ਿਆਂ ਦੀ ਤਸਕਰੀ ਦੇ ਕੇਸਾਂ ਵਿੱਚੋਂ ਹਾਲੇ ਦੁੱਧ ਧੋਤਾ ਨਹੀਂ ਸਾਬਤ ਹੋਇਆ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਜੇ ਇੰਨਾ ਹੀ ਸੱਚਾ-ਸੁੱਚਾ ਸੀ ਤਾਂ ਉਹ ਪਿਛਲੇ 20 ਦਿਨਾਂ ਤੋਂ ਮੁਜਰਮਾਂ ਵਾਂਗ ਲੁਕਿਆ ਕਿਉਂ ਫਿਰਦਾ ਸੀ। ਇੱਥੋਂ ਤੱਕ ਕਿ ਉਸ ਨੇ ਆਪਣੇ ਮੋਬਾਈਲ ਵੀ ਨਾਲ ਨਹੀਂ ਰੱਖੇ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਮਜੀਠੀਆ ਨੂੰ ਬਰੀ ਨਹੀਂ ਕੀਤਾ ਗਿਆ ਸਗੋਂ ਸ਼ਰਤਾਂ ਉੱਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ।

ਇਸ ਤਹਿਤ ਉਹ ਆਪਣਾ ਫ਼ੋਨ ਵੀ ਨਹੀਂ ਬੰਦ ਰੱਖ ਸਕਦਾ ਅਤੇ ਤਫ਼ਤੀਸ਼ੀ ਅਫਸਰਾਂ ਨੂੰ ਆਪਣੀ ਲਾਈਵ ਲੋਕੇਸ਼ਨ ਵੀ ਸਾਂਝੀ ਰੱਖਣੀ ਪਵੇਗੀ। ਰੰਧਾਵਾ ਨੇ ਕਿਹਾ ਕਿ ਕਿਸੇ ਵੇਲੇ ਅਕਾਲੀ ਮੋਰਚਿਆਂ ਵਿੱਚ ਜੇਲ੍ਹਾਂ ਕੱਟਣ ਜਾਂਦੇ ਸਨ ਪਰ ਅਜੋਕੇ ਬਾਦਲ ਦਲ ਦੇ ਆਗੂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਲਿਪਤ ਹਨ ਜਿਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਦਿੱਤਾ। ਰੰਧਾਵਾ ਨੇ ਕਿਹਾ ਕਿ ਮਜੀਠੀਆ ਜਿਹੋ ਜਿਹੇ ਸੰਗੀਨ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਦੇ ਅੰਤਰਿਮ ਜ਼ਮਾਨਤ ਉੱਤੇ ਵੀ ਅਕਾਲੀ ਦਲ ਵੱਲੋਂ ਜਿੱਤ ਦੇ ਦਾਅਵੇ ਕਰਨਾ ਬਾਦਲ ਦਲ ਦੀ ਨਸ਼ਿਆਂ ਦੇ ਘਿਨਾਉਣੇ ਕੰਮਾਂ ਵਿੱਚ ਪਲੀਤ ਹੋਈ ਮਿੱਟੀ ਤੋਂ ਉੱਭਰਨ ਦੀ ਅਸਫਲ ਕੋਸ਼ਿਸ਼ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਰੁਪਏ ਸਾਰਿਆਂ ਤੋਂ ਲਓ ਪਰ ਵੋਟ ਸਿਰਫ਼ ਆਮ ਆਦਮੀ ਪਾਰਟੀ ਨੂੰ ਪਾਓ ‘ ਕੀ ਹੈ ਇਸਦੀ ਸਚਾਈ ?

ਚਰਨਜੀਤ ਚੰਨੀ ਨੇ ਮਜੀਠੀਆ ਨੂੰ ਬਚਾਕੇ ਆਪਣਾ ਕਰਜ਼ਾ ਉਤਾਰਿਆ, ਪਹਿਲਾਂ ਬਾਦਲਾਂ ਨੇ ਬਚਾਇਆ ਸੀ ਚੰਨੀ ਦਾ ਭਰਾ !