ਚੰਡੀਗੜ੍ਹ, 15 ਜੂਨ 2021 – ਬੀਤੀ 15 ਜੂਨ ਨੂੰ ਦੀਪ ਸਿੱਧੂ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਸਬੰਧੀ ਜਾਣਕਾਰੀ ਦੀਪ ਸਿੱਧੂ ਵੱਲੋਂ ਖ਼ੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਪਰ ਨਾਲ ਹੀ ਦੀਪ ਸਿੱਧੂ ਨੇ ਲਿਖਿਆ ਕਿ ਕਿਸੇ ਨੇ ਉਸ ਕੁੱਝ ਸ਼ੱਕੀ ਨਸ਼ੇ ਦੇ ਪਦਾਰਥ ਦਿੱਤੇ ਹਨ, ਜਿਸ ਕਰਕੇ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹਾਂ।
ਉਸ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ ਕਿ ਉਸ ਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਇੱਥੇ ਸਾਰੀਆਂ ਸਿਆਸੀ ਅਤੇ ਸਮਾਜਿਕ ਸਮੱਸਿਆਵਾਂ ਦੇ ਖ਼ਿਲਾਫ਼ ਇਕੱਲਾ ਖੜ੍ਹਾ ਹਾਂ।
ਹੁਣ ਉਸ ਦੀ ਸੁਰੱਖਿਆ ਅਤੇ ਸਕਿਓਰਿਟੀ ਮੇਰੇ ਪਰਿਵਾਰ ਲਈ ਇਕ ਗੰਭੀਰ ਚਿੰਤਾ ਬਣ ਗਈ ਹੈ (ਉਹ ਇਸ ਗੱਲ ਨੂੰ ਮੌਜੂਦਾ ਹਕੀਕਤ ਨੂੰ ਦੱਸਣ ਲਈ ਸਾਂਝਾ ਕਰ ਰਿਹਾ ਹੈ, ਜੋ ਉਹ ਪਹਿਲਾਂ ਖੁਦ ਵੀ ਨਹੀਂ ਸਮਝਿਆ)..ਵਾਹਿਗੁਰੂ ਸਾਡੇ ਸਾਰਿਆਂ ਦਾ ਭਲਾ ਕਰੇ।