ਪੰਜਾਬ ਸਰਕਾਰ ਮੁੜ ਤੋਂ ਹਰ ਪਾਸਿਓਂ ਘਿਰਦੀ ਨਜ਼ਰ ਆ ਰਹੀ ਹੈ ਅਤੇ ਲਗਾਤਾਰ ਤਿੱਖੇ ਸਵਾਲ ਸਰਕਾਰ ਨੂੰ ਕੀਤੇ ਜਾ ਰਹੇ ਹਨ ਪਰ ਜਵਾਬ ਕਿਸੇ ਦਾ ਨਹੀਂ ਮਿਲ ਰਿਹਾl ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਰਕਾਰ ਦੇ ਆਖਰੀ ਦੌਰ ਵਿਚ ਚੋਣਾਂ ਦੇ ਨੇੜੇ ਆ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿਚ ਪਾਸ ਕੀਤਾ ਬਿੱਲ ਕਿਸੇ ਵੀ ਤਰੀਕੇ ਸਿਰੇ ਚੜਦਾ ਨਜ਼ਰ ਨਹੀ ਆ ਰਿਹਾl ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦੀ ਨੀਅਤ ‘ਤੇ ਸ਼ੱਕ ਹੈ ਕਿ ਸਰਕਾਰ ਅਸਲ ਵਿਚ ਕੰਮ ਨਹੀ ਕਰਨਾ ਚਾਹੁੰਦੀ ਸਿਰਫ ਸਮਾਂ ਟਪਾ ਰਹੀ ਹੈ ਅਤੇ ਇਸ ਲਈ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਲਾਰਿਆਂ ਵਿਚ ਟਪਾ ਦਿੱਤੇ ਅਤੇ ਹੁਣ ਜਦ 9 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਿਨਟ ਮੀਟਿੰਗ ਵਿਚ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰਕੇ 11 ਨਵੰਬਰ ਨੂੰ ਵਿਧਾਨ ਸਭਾ ਵਿਚ ਬਿੱਲ ਪਾਸ ਕਰਨ ‘ਤੇ ਮੋਹਰ ਲਗਾਈ ਸੀ ਤਾਂ ਕੁੱਝ ਆਸ ਬੱਝੀ ਸੀ ਪਰ ਅੱਜ 14 ਦਿਨ ਬੀਤਣ ਤੇ ਉਹ ਬਿੱਲ ਸਿਰਫ ਬਿੱਲ ਹੀ ਰਹਿਣ ਕਰਕੇ ਮੁਲਾਜ਼ਮਾਂ ਵਿਚ ਨਿਰਾਸ਼ਾ ਦੋੜ ਗਈ ਹੈ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਸਿਰਫ ਗੌਂਗਲੂਆ ਤੋਂ ਮਿੱਟੀ ਝਾੜਣ ਬਰਾਬਰ ਸਾਬਿਤ ਹੋ ਰਿਹਾ ਹੈ ਕਿਉਕਿ ਸਰਕਾਰ ਨੇ ਇਕ ਵਾਰ ਬਿੱਲ ਪਾਸ ਕਰਕੇ ਢੰਡੋਰਾ ਤਾਂ ਪੂਰੇ ਪੰਜਾਬ ਵਿਚ ਪਿੱਟ ਦਿੱਤਾ ਤੇ ਪੰਜਾਬ ਦੇ ਸਾਰੇ ਕੋਨਿਆ ਵਿਚ 36000 ਕੱਚੇ ਮੁਲਾਜ਼ਮ ਪੱਕੇ ਕਰਨ ਦੇ ਹੋਰਡਿੰਗ ਲਗਾ ਦਿੱਤੇ ਪਰ ਅਸਲੀਅਤ ਵਿਚ ਕੁਝ ਹੋਇਆ ਹੀ ਨਹੀ ਅਤੇ ਨਾ ਹੀ ਬਿੱਲ ਐਕਟ ਦਾ ਰੂਪ ਲੈ ਸਕਿਆ ਹੈ ਅਤੇ ਨਾ ਹੀ ਸਰਕਾਰ ਨੇ ਵਿਭਾਗਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਹਦਾਇਤਾਂ ਜ਼ਾਰੀ ਕੀਤੀ ਹਨ। ਇਸ ਲਈ ਕੱਲ 26 ਨਵੰਬਰ ਨੂੰ ਪੰਜਾਬ ਦੇ ਕੱਚੇ ਮੁਲਾਜ਼ਮਾਂ ਦਾ ਵਫਦ ਗੋਂਗਲੂਆ ਦਾ ਟੋਕਰਾ ਲੈ ਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਜਾਣਗੇ ਤੇ ਸਰਕਾਰ ਨੂੰ ਕਹਿਣਗੇ ਕਿਸਿਰਫ ਉਸੀ ਗੋਂਗਲੂਆ ਤੋਂ ਮਿੱਟੀ ਝਾੜਣ ਵਾਲਾ ਕੰਮ ਕਰ ਰਹੇ ਹੋ ਇਸ ਲਈ ਅਸਲ ਗੋਂਗਲੂ ਲਓ ਤੇ ਮਿੱਟੀ ਝਾੜਦੇ ਰਹੋ ੳਿੁਕਿ ਕੱਚੇ ਮੁਲਾਜ਼ਮ ਤਾਂ ਤੁਸੀ ਪੱਕੇ ਕਰਨੇ ਨਹੀ ਹਨ।
https://www.facebook.com/thekhabarsaar/