ਲਖਨਊ, 9 ਮਾਰਚ 2022 – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਠੀਕ ਪਹਿਲਾਂ ਵਾਰਾਣਸੀ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਨਾ ਸਿਰਫ਼ ਸਵਾਲ ਉੱਠੇ ਸਨ, ਸਗੋਂ ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਦੇ ਸੱਦੇ ਤੋਂ ਬਾਅਦ ਇੱਥੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ ਸੀ।
ਗਿਣਤੀ ਵਾਲੀ ਥਾਂ ਤੋਂ ਵਾਰਾਣਸੀ ਦੇ ਕਈ ਇਲਾਕਿਆਂ ‘ਚ ਸਪਾ ਵਰਕਰਾਂ ਨੇ ਸੜਕ ‘ਤੇ ਆ ਕੇ ਹੰਗਾਮਾ ਕੀਤਾ। ਇਸ ਦੌਰਾਨ ਵਾਰਾਣਸੀ ਦੇ ਡਿਵੀਜ਼ਨਲ ਕਮਿਸ਼ਨਰ ਦੀਪਕ ਅਗਰਵਾਲ ਦਾ ਬਿਆਨ ਵੀ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਈਵੀਐਮ ਦੇ ਪ੍ਰੋਟੋਕੋਲ ਵਿੱਚ ਗਲਤੀ ਮੰਨ ਲਈ। ਉਨ੍ਹਾਂ ਦਾ ਇਹ ਬਿਆਨ ਵਾਇਰਲ ਹੋ ਰਿਹਾ ਹੈ।
ਦੇਰ ਰਾਤ ਵਾਰਾਣਸੀ ‘ਚ ਗਿਣਤੀ ਵਾਲੀ ਥਾਂ ਨੇੜੇ ਐੱਸ.ਪੀ ਦੇ ਹੰਗਾਮੇ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਾਰਾਣਸੀ ਦੇ ਡਿਵੀਜ਼ਨਲ ਕਮਿਸ਼ਨਰ ਦੀਪਕ ਅਗਰਵਾਲ ਨੇ ਕਿਹਾ ਕਿ ਪੋਲਿੰਗ ‘ਚ ਵਰਤੀਆਂ ਜਾਣ ਵਾਲੀਆਂ ਈ.ਵੀ.ਐੱਮ. ਦੀ ਦਾ ਮਿਲਾਨ ਰੋਕੀ ਗਈ ਗੱਡੀ ‘ਚ ਰੱਖੀਆਂ ਗਈਆਂ ਈ.ਵੀ.ਐੱਮ. ਨਾਲ ਕੀਤਾ ਜਾਵੇ, ਮਿਲਾਨ ਕਰਨ ਤੋਂ ਬਾਅਦ ਜੇ ਕੋਈ ਵੀ ਇਕ ਨੰਬਰ ਗ਼ਲਤ ਆਉਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਸਾਨੂੰ ਦੋਸ਼ੀ ਮੰਨਿਆ ਜਾਵੇਗਾ।

ਡਿਵੀਜ਼ਨਲ ਕਮਿਸ਼ਨਰ ਦੀਪਕ ਅਗਰਵਾਲ ਨੇ ਦੱਸਿਆ ਕਿ ਇੱਥੇ ਸਾਰੇ ਅਬਜ਼ਰਵਰ ਵੀ ਬੈਠੇ ਹਨ। ਉਨ੍ਹਾਂ ਨੇ ਗਲਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਈ.ਵੀ.ਐਮ ਦੇ ਪ੍ਰੋਟੋਕੋਲ ਦੀ ਗਤੀਵਿਧੀ ‘ਚ ਗਲਤੀ ਆਈ ਹੈ, ਅਸੀਂ ਇਸ ਬਾਰੇ ਰਿਪੋਰਟ ਵੀ ਭੇਜ ਰਹੇ ਹਾਂ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਜਿਹਾ ਸੰਭਵ ਨਹੀਂ ਹੈ ਕਿ ਪੋਲਿੰਗ ਈ.ਵੀ.ਐੱਮ. ਨਾਲ ਛੇੜਛਾੜ ਕੀਤੀ ਗਈ ਹੋਵੇ, ਕਿਉਂਕਿ ਸਟ੍ਰਾਂਗ ਰੂਮ ‘ਤੇ 3 ਲੈਵਲ ਦੀ ਸੁਰੱਖਿਆ ਹੈ।
ਵਾਰਾਣਸੀ ਦੀ ਪਹਾੜੀਆ ਮੰਡੀ ਵਿੱਚ ਸਥਿਤ ਅਨਾਜ ਗੋਦਾਮ ਦੇ ਨੇੜੇ, ਸਮਾਜਵਾਦੀ ਪਾਰਟੀ ਨੇ ਉਸ ਸਮੇਂ ਜ਼ਬਰਦਸਤ ਹੰਗਾਮਾ ਕਰ ਦਿੱਤਾ ਜਦੋਂ ਈਵੀਐਮ ਗੋਦਾਮ ਦੇ ਸਟੋਰੇਜ ਵਿੱਚੋਂ ਨਿਕਲ ਕੇ ਸਿਖਲਾਈ ਵਾਲੀ ਥਾਂ ਉੱਤੇ ਸਥਿਤ ਯੂਪੀ ਕਾਲਜ ਵਿੱਚ ਜਾ ਰਹੀ ਸੀ। ਕਾਰਕੁਨਾਂ ਦਾ ਦੋਸ਼ ਹੈ ਕਿ ਈ.ਵੀ.ਐਮਜ਼ ਨੂੰ ਬਦਲਿਆ ਜਾ ਰਿਹਾ ਹੈ, ਜਦਕਿ ਜ਼ਿਲ੍ਹਾ ਮੈਜਿਸਟਰੇਟ ਨੇ ਲਿਖਤੀ ਤੌਰ ‘ਤੇ ਬਿਆਨ ਜਾਰੀ ਕੀਤਾ ਹੈ।
