ਹੁਸ਼ਿਆਰਪੁਰ, 8 ਮਾਰਚ 2022 – ਹੁਸ਼ਿਆਰਪੁਰ ਵਿੱਚ ਦਿਨ ਦਿਹਾੜੇ ਹੋ ਰਹੀਆਂ ਲਗਾਤਾਰ ਚੋਰੀਆਂ ਸਿਲਸਿਲਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਸੀ ਸੀ ਟੀ ਵੀ ਫੁਟੇਜ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਚੋਰੀਆਂ ਹੋ ਰਹੀਆਂ ਹਨ ਪਰ ਜਦੋਂ ਕੇ ਚੋਰ ਪੁਲਿਸ ਦੇ ਹੱਥ ਤੋਂ ਬਹੁਤ ਦੂਰ ਹਨ। ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਪ੍ਰਭਾਤ ਚੌਕ ਨਜ਼ਦੀਕ ਮੁਹੱਲਾ ਸੁਭਾਸ਼ ਨਗਰ ਦਾ ਸਾਹਮਣੇ ਆਇਆ ਹੈ, ਜਿਥੇ ਚੋਰਾਂ ਨੇ ਦਿਨ ਦਿਹਾੜੇ ਹੀ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਦਿੱਤਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਸੁਰਿੰਦਰ ਕੁਮਾਰ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਸਵਾਰੀ ਲੈ ਕੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਅਬਾਦੀ ਵਾਲੀ ਜਗ੍ਹਾ ਤੇ ਘਰ ਹੋਣ ਦੇ ਕਾਰਨ ਵੀ ਚੋਰਾਂ ਨੇ ਦਿਨ ਵੇਲੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੁਰਿੰਦਰ ਸਿੰਘ ਦੇ ਮੁਤਾਬਕ ਉਹ ਕੱਲ੍ਹ ਸਵੇਰੇ ਦਸ ਵਜੇ ਘਰ ਤੋਂ ਗਏ ਸਨ ਅਤੇ ਸ਼ਾਮ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਕਿਸੀ ਸੱਜਣ ਦਾ ਫੋਨ ਆਇਆ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ ਤੁਸੀਂ ਕਿੱਥੇ ਹੋ ਤੇ ਉਸ ਨੇ ਜਵਾਬ ਦਿੱਤਾ ਕਿ ਉਹ ਘਰ ਦੇ ਤਾਲੇ ਲਗਾ ਕੇ ਗਏ ਸਨ ਅਤੇ ਉਸ ਦੀ ਪਤਨੀ ਆਪਣੇ ਪੇਕੇ ਘਰ ਗਈ ਹੈ ਦਰਵਾਜ਼ਾ ਕਿਵੇਂ ਖੁੱਲ੍ਹਾ ਹੈ। ਉਹ ਹੈਰਾਨ ਹੋ ਗਿਆ ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਘਰ ਦੇ ਵਿੱਚ ਸਾਰੇ ਹੀ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੀ ਅਲਮਾਰੀ ਵਿੱਚੋਂ ਚੋਰਾਂ ਨੇ ਤਾਲਾ ਤੋੜ ਕੇ ਗਹਿਣੇ ਨਗਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਸਨ। ਸੁਰਿੰਦਰ ਸਿੰਘ ਦੇ ਮੁਤਾਬਿਕ ਉਨ੍ਹਾਂ ਦੇ ਘਰ ਦੇ ਵਿੱਚੋਂ ਅੱਠ ਲੱਖ ਤੋਂ ਜ਼ਿਆਦਾ ਰੁਪਏ ਦਾ ਨੁਕਸਾਨ ਹੋਇਆ ਹੈ।
ਇਸ ਮੌਕੇ ‘ਤੇ ਤਫ਼ਤੀਸ਼ ਕਰਨ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚੇ ਹਨ ਅਤੇ ਤਫਤੀਸ਼ ਕਰ ਰਹੇ ਹਨ ਘਰ ਵਿਚੋਂ ਗਹਿਣੇ ਚੋਰੀ ਹੋਏ ਹਨ ਤਫਤੀਸ਼ ਕੀਤੀ ਜਾ ਰਹੀ ਹੈ।