ਭਾਰਤ ਨੂੰ ਟੋਕੀਓ ਓਲੰਪਿਕ ਵਿੱਚ ਤੀਸਰਾ ਤਗਮਾ ਹਾਸਲ ਹੋਇਆ। ਹੁਣ ਤੱਕ ਭਾਰਤ ਕੋਲ ਕੁੱਲ 3 ਤਗਮੇ ਹਨ ਜਿੰਨਾ ਵਿੱਚੋਂ 1 ਚਾਂਦੀ ਅਤੇ ਦੋ ਕਾਂਸੀ ਦੇ ਹਨ। ਤੀਸਰਾ ਤਗਮਾ ਭਾਰਤ ਨੂੰ ਲਵਲੀਨਾ ਬੋਰਗੋਹੇਨ ਨੇ ਦਿਲਵਾਈ। ਲਵਲੀਨਾ ਬੋਰਗੋਹੇਨ ਮੁੱਕੇਬਾਜ਼ੀ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਬੇਸ਼ੱਕ ਹਾਰ ਗਏ ਪਰ ਖੁਦ ਲਈ ਅਤੇ ਭਾਰਤ ਲਈ ਕਾਂਸੀ ਦਾ ਤਗਮਾ ਜਰੂਰ ਜਿੱਤਿਆ। ਲਵਲੀਨਾ ਬੋਰਗੋਹੇਨ ਆਪਣੇ ਸੈਮੀ ਫਾਈਨਲ ਮੁਕਾਬਲੇ ਵਿੱਚ ਤੁਰਕੀ ਦੀ ਬੁਸੇਨਜ਼ ਸਰਮੇਨੇਲੀ ਤੋਂ 0-5 ਨਾਲ ਹਾਰ ਗਈ। ਪਰ ਮੁਕਾਬਲੇ ਵਿਚ ਉਹਨਾਂ ਵੱਲੋਂ ਆਪਣੀ ਪੂਰੀ ਤਾਕਤ ਦਿਖਾਈ ਜਿਸ ਨੂੰ ਦੇਖ ਹਰ ਕੋਈ ਪ੍ਰਭਾਵਿਤ ਜਰੂਰ ਹੋਇਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

