ਬਟਾਲਾ ਨੂੰ ਪੰਜਾਬ ਦਾ 24 ਵਾਂ ਜਿਲ੍ਹਾ ਬਣਾਉਣ ਨੂੰ ਲੈ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਜੰਗ ਛੇੜੀ ਹੋਈ ਹੈ। ਦੋਵਾਂ ਕੈਬਿਨਟ ਮੰਤਰੀਆਂ ਵੱਲੋਂ ਕੈਪਟਨ ਅਮਰਿੰਦਰ ਨੂੰ ਪਹਿਲਾਂ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ ਸੀ। ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਨੂੰ ਜਵਾਬ ਦਿੱਤਾ ਸੀ ਕਿ ਉਹ ਪਹਿਲਾਂ ਹੀ ਇਸ ਬਾਰੇ ਵਿਚਾਰ ਚਰਚਾ ਕਰ ਰਹੇ ਹਨ। ਕੈਪਟਨ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਰੇ ਚਿੱਠੀ ਪਹਿਲਾਂ ਲਿਖੀ ਸੀ।

ਇਸ ਤੋਂ ਬਾਅਦ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਹੋਰ ਚਿੱਠੀ ਲਿਖੀ ਜਿਸ ਵਿੱਚ ਉਹਨਾਂ ਨੇ ਸ਼ਬਦ ਇਸ ਤਰੀਕੇ ਨਾਲ ਵਰਤੇ ਜਿਵੇਂ ਮੁੱਖ ਮੰਤਰੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹੋਣ। ਦੋਵਾਂ ਨੇ ਚਿੱਠੀ ਵਿੱਚ ਲਿਖਿਆ ਅਸੀਂ ਤੁਹਾਡੇ ਤੋਂ ਸਮੇਂ ਦੀ ਮੰਗ ਇਸ ਲਈ ਕੀਤੀ ਸੀ ਕਿਉਂਕਿ ਤੁਸੀਂ ਕਿਸੇ ਨਾਲ ਵੀ ਜਨਤਕ ਤੌਰ ‘ਤੇ ਮੁਲਾਕਾਤਾਂ ਨਹੀਂ ਕਰ ਰਹੇ। ਜੇਕਰ ਮੁਲਾਕਾਤ ਹੁੰਦੀ ਹੈ ਤਾਂ ਉਹ ਵੀ ਵਰਚੁਅਲ ਤਰੀਕੇ ਨਾਲ ਹੁੰਦੀ ਹੈ। ਪ੍ਰਤਾਪ ਸਿੰਘ ਬਾਜਵਾ ਜੋ ਐਨਾ ਸਮਾਂ ਤੁਹਾਡੇ ਤੋਂ ਐਂਟੀ ਰਹੇ, ਜੋ ਤੁਹਾਨੂੰ ਭੇਜਣ ਵਾਲੀ ਚਿੱਠੀ ਪਹਿਲਾਂ ਮੀਡੀਆ ‘ਚ ਭੇਜਦੇ ਸਨ, ਹੁਣ ਉਹਨਾਂ ਨੇ ਬਿਨਾਂ ਮੀਡੀਆ ਨੂੰ ਚਿੱਠੀ ਭੇਜੇ ਸਿੱਧਾ ਤੁਹਾਨੂੰ ਕਿੰਝ ਭੇਜ ਦਿੱਤੀ।

ਕੈਪਟਨ ਅਮਰਿੰਦਰ ਲੋਕਾਂ ਨਾਲ ਤਾਂ ਦੂਰ ਆਪਣੇ ਹੀ ਵਜੀਰਾਂ ਨਾਲ ਖੁੱਲ੍ਹਕੇ ਨਹੀਂ ਮਿਲ ਰਹੇ, ਉਹਨਾਂ ਨੂੰ ਵੀ ਚਿੱਠੀ ਲਿਖੇਕ ਸਮੇਂ ਮੰਗਣਾ ਪੈ ਰਿਹਾ। ਦੋਵਾਂ ਕੈਬਿਨਟ ਮੰਤਰੀਆਂ ਨੇ ਇਥੋਂ ਤੱਕ ਕਿਹਾ ਕਿ ਤੁਸੀਂ ਬਟਾਲਾ ਨੂੰ ਜਿਲ੍ਹਾ ਬਣਾਉਣ ਦਾ ਸਿਹਰਾ ਜਿਸ ਦੇ ਮਰਜੀ ਸਿਰ ਉੱਤੇ ਸਜਾਓ ਪਰ ਜੋ ਲੋਕਾਂ ਦੀ ਅਤੇ ਸਾਡੀ ਇੱਛਾ ਹੈ ਬਟਾਲਾ ਨੂੰ ਪੰਜਾਬ ਦਾ 24 ਵਾਂ ਜਿਲ੍ਹਾ ਬਣਾਉਣ ਦਾ, ਉਹ ਪੂਰੀ ਕਰ ਦਿੱਤੀ ਜਾਵੇ। ਨਾਲ ਹੀ ਦੋਵਾਂ ਨੇ ਲਿਖਿਆ ਹੈ ਕਿ ਤੁਸੀਂ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਸੀ ਇਸ ਲਈ ਅਸੀਂ ਚਿੱਠੀ ਦਾ ਸਹਾਰਾ ਲਿਆ ਹੈ। ਦੋਵਾਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਗੱਲਾਂ ਵੱਲ ਜਲਦੀ ਧਿਆਨ ਦਿਓਗੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ
