ਸਰਕਾਰ ਬਣਾਉਣ ਲਈ ਸਿਆਸਤਦਾਨ ਵੱਡੇ ਵੱਡੇ ਵਾਅਦੇ ਕਰ ਲੈਂਦੇ ਹਨ ਪਰ ਪੂਰੇ ਨਹੀਂ ਕਰਦੇ ਫ਼ਿਰ ਉਹਨਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਵੱਖ ਹੋਕੇ ਆਪਣੀ ਵੱਖਰੀ ਪਾਰਟੀ ਬਣਾਈ ਅਤੇ ਲੋਕਾਂ ਤੱਕ ਜਾਕੇ ਰੈਲੀਆਂ ਕਰਨੀਆਂ ਸ਼ੁਰੂ ਕੀਤੀਆਂ। ਇਸੇ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਾਜਪੁਰਾ ਵਿੱਚ ਰੈਲੀ ਰੱਖੀ ਤਾਂ ਉਸਤੋਂ ਬਾਅਦ ਜਦੋਂ ਚੰਡੀਗੜ੍ਹ ਨੂੰ ਰਵਾਨਾ ਹੋਏ ਤਾਂ ਟਰੱਕ ਯੂਨੀਅਨ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਦੇ ਕਾਫਲੇ ਨੂੰ ਰਾਜਪੁਰਾ-ਚੰਡੀਗੜ੍ਹ ਸੜਕ ‘ਤੇ ਘੇਰ ਲਿਆ। ਇਸੇ ਦੌਰਾਨ ਟਰੱਕ ਯੂਨੀਅਨ ਦੇ ਕੁਝ ਲੋਕ ਕੈਪਟਨ ਅਮਰਿੰਦਰ ਦਾ ਵਿਰੋਧ ਕਰਨ ਲਈ ਸੜਕ ਉੱਤੇ ਹੀ ਕੈਪਟਨ ਦੀ ਗੱਡੀ ਅੱਗੇ ਲੇਟ ਗਏ।
ਆਪਣਾ ਘਿਰਾਓ ਅਤੇ ਵਿਰੋਧ ਵਧਦਾ ਦੇਖ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਲੋਕਾਂ ਨੂੰ ਮੁਆਫ਼ੀ ਮੰਗੀ ਅਤੇ ਆਪਣੀ ਜਾਨ ਛੁਡਵਾਈ। ਟਰੱਕ ਯੂਨੀਅਨ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਨੂੰ ਓਨਾ ਚੋਰ ਨਹੀਂ ਛੱਡਿਆ ਜਦੋਂ ਤੱਕ ਕੈਪਟਨ ਅਮਰਿੰਦਰ ਨੇ ਮੁਆਫ਼ੀ ਨਹੀਂ ਮੰਗੀ ਅਤੇ ਇਹ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸੱਤਾ ‘ਚ ਵਾਪਸੀ, ਸਰਕਾਰ ਬਣਦੇ ਹੀ ਟਰੱਕ ਯੂਨੀਅਨ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਲੋਕਾਂ ਦਾ ਵਿਰੋਧ ਵਧਦਾ ਦੇਖ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਗੱਡੀ ਵਿਚੋਂ ਖ਼ੁਦ ਥੱਲੇ ਉਤਰਕੇ ਉਹਨਾਂ ਤੋਂ ਮੁਆਫ਼ੀ ਮੰਗੀ ਅਤੇ ਫਿਰ ਉਹ ਆਪਣੀ ਮੰਜ਼ਿਲ ਵੱਲ ਨੂੰ ਨਿਕਲੇ।
https://www.facebook.com/thekhabarsaar/