ਨਵੀਂ ਦਿੱਲੀ, 29 ਜਨਵਰੀ 2021 – ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ, ਦਿੱਲੀ ਪੁਲਿਸ ਖਾਲਿਸਤਾਨ ਨਾਲ ਸਬੰਧਤ ਕਈ ਟਵਿੱਟਰ ਅਕਾਊਂਟਸ ‘ਤੇ ਨਜ਼ਰ ਰੱਖ ਰਹੀ ਹੈ।
ਸੂਤਰਾਂ ਅਨੁਸਾਰ ਪੁਲਿਸ ਅਜਿਹੇ ਖਾਤਿਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਅਪਲੋਡ ਕੀਤੀ ਗਈ ਸਮੱਗਰੀ ਦੀ ਪਛਾਣ ਕਰ ਰਹੀ ਹੈ। ਜਿਨ੍ਹਾਂ ਖਾਤਿਆਂ ‘ਤੇ ਕਈ ਭੜਕਾਊ ਟਵੀਟ ਪੋਸਟ ਕੀਤੇ ਗਏ ਹਨ ਪੁਲਿਸ ਉਨ੍ਹਾਂ ਦੀ ਜਾਂਚ ਕਰ ਰਹੀ ਹੈ।
ਵਿਸ਼ੇਸ਼ ਸੈੱਲ ਗਣਤੰਤਰ ਦਿਵਸ ਮੌਕੇ ਵਾਪਰੀਆਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਪਿੱਛੇ ਸਾਜ਼ਿਸ਼ਾਂ ਅਤੇ ਅਪਰਾਧਿਕ ਸੂਤਰਾਂ ਦੀ ਪੜਤਾਲ ਕਰ ਰਿਹਾ ਹੈ।