ਭਾਰਤ ਦਾ ਗਲਤ ਨਕਸ਼ਾ ਦਿਖਾਉਣ ‘ਤੇ ਟਵਿੱਟਰ ਦੇ ਐਮ ਡੀ. ‘ਤੇ ਮੁਕੱਦਮਾ ਦਰਜ

ਨਵੀਂ ਦਿੱਲੀ, 29 ਜੂਨ 2021 – ਟਵਿੱਟਰ ਇੰਡੀਆ ਦੇ ਐੱਮ.ਡੀ. ਮਨੀਸ਼ ਮਹੇਸ਼ਵਰੀ ‘ਤੇ ਬੁਲੰਦਸ਼ਹਿਰ ‘ਚ ਬਜਰੰਗ ਦਲ ਦੇ ਨੇਤਾ ਦੀ ਸ਼ਕਿਾਇਤ ‘ਤੇ ਆਈ.ਪੀ.ਸੀ. ਦੀ ਧਾਰਾ 505 (2) ਅਤੇ ਆਈ.ਟੀ. (ਸੋਧ) ਐਕਟ 2008 ਦੀ ਧਾਰਾ 74 ਦੇ ਤਹਿਤ ਆਪਣੀ ਵੈੱਬਸਾਈਟ ‘ਤੇ ਭਾਰਤ ਦਾ ਗਲਤ ਨਕਸ਼ਾ ਦਿਖਾਉਣ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਤੁਹਾਨੂੰ ਦਾਸ ਦਈਏ ਕੇ ਟਵਿੱਟਰ ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਕੀਤੇ ਨਕਸ਼ੇ ਵਿਚ ਲੱਦਾਖ ਅਤੇ ਜੰਮੂ-ਕਸ਼ਮੀਰ ਨੂੰ ਵੱਖਰੇ ਦੇਸ਼ ਵਜੋਂ ਦਿਖਾਇਆ ਸੀ। ਟਵਿੱਟਰ ਦੁਆਰਾ ਜੋ ਟਵੀਟ ਕੀਤਾ ਗਿਆ ਸੀ, ਜਿਸ ਵਿਚ ਜੋ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ, ਉਹਨਾਂ ‘ਚ ਭਾਰਤ ਦੇ ਨਕਸ਼ੇ ਨੂੰ ਵੱਖਰੇ ਤੌਰ ‘ਤੇ ਉਭਾਰਿਆ ਗਿਆ ਸੀ। ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਨਕਸ਼ੇ ਵੀ ਉਭਾਰੇ ਗਏ ਸਨ, ਪਰ ਉਨ੍ਹਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਸੀ। ਪਰ ਭਾਰਤ ਦੇ ਨਕਸ਼ੇ ਨਾਲ ਛੇੜਛਾੜ ਕੀਤੀ ਗਈ ਸੀ।

ਟਵਿੱਟਰ ਦੇ ਇਸ ਕੰਮ ਦਾ ਭਾਰਤ ਸਰਕਾਰ ਵੱਲੋਂ ਸਖਤ ਇਤਰਾਜ਼ ਕੀਤਾ ਗਿਆ ਸੀ। ਸਰਕਾਰ ਨੇ ਸਖਤ ਰੁਖ ਅਪਣਾਇਆ ਸੀ ਅਤੇ ਕਾਰਵਾਈ ਲਈ ਤੱਥ ਇਕੱਠੇ ਕਰਨ ਦੇ ਆਦੇਸ਼ ਦਿੱਤੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਰਸਾ ਨੇ ਅਮਿਤ ਸ਼ਾਹ ਕੋਲ ਚੁੱਕਿਆ ਕਸ਼ਮੀਰ ਦੀਆਂ ਸਿੱਖ ਕੁੜੀਆਂ ਅਗਵਾ ਕਰ, ਧਰਮ ਪਰਿਵਰਤਨ ਕਰ ਨਿਕਾਹ ਕਰਨ ਦਾ ਮਾਮਲਾ

ਜਲੰਧਰ: ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ