ਨਵੀਂ ਦਿੱਲੀ, 5 ਮਾਰਚ 2022 – ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਦਾ ਕਹਿਣਾ ਹੈ ਕਿ 66, 224 ਯੂਕਰੇਨੀ ਰੂਸੀ ਹਮਲੇ ਵਿਰੁੱਧ ਲੜਾਈ ‘ਚ ਸ਼ਾਮਿਲ ਹੋਣ ਲਈ ਵਿਦੇਸ਼ਾਂ ਤੋਂ ਪਰਤੇ ਹਨ। ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਅਨੁਸਰ ਵਿਦੇਸ਼ਾਂ ਤੋਂ ਕਰੀਬ 66 ਹਜ਼ਾਰ ਤੋਂ ਵੱਧ ਨਾਗਰਿਕ ਪਰਤੇ ਹਨ ਆਏ ਉਹ ਰੂਸ ਨਾਲ ਲੜਨ ਲਈ ਆਪਣੇ ਦੇਸ਼ ਪਰਤੇ ਹਨ।
ਯੂਕਰੇਨ ‘ਤੇ ਰੂਸ ਦਾ ਹਮਲਾ ਜਾਰੀ ਹੈ। ਜੰਗ ਦੇ 10ਵੇਂ ਦਿਨ ਯੂਕਰੇਨ ਵਿੱਚ ਹਾਲਾਤ ਅਜਿਹੇ ਹਨ ਕਿ ਇੱਥੋਂ ਦੇ ਕਈ ਸ਼ਹਿਰ ਖੰਡਰ ਵਿੱਚ ਬਦਲ ਗਏ ਹਨ। ਸਥਿਤੀ ਬਹੁਤ ਖਰਾਬ ਹੈ।
ਕੀਵ ਵੱਲ ਕੂਚ ਕਰ ਰਹੀ ਰੂਸੀ ਫੌਜ ਆਪਣੇ ਰਸਤੇ ਦੀ ਹਰ ਰੁਕਾਵਟ ਦਾ ਜਵਾਬ ਹਵਾਈ ਹਮਲਿਆਂ ਨਾਲ ਕਰ ਰਹੀ ਹੈ। ਸ਼ਨੀਵਾਰ ਸਵੇਰ ਤੋਂ ਹੀ ਰੂਸੀ ਫੌਜ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾ ਰਹੀ ਹੈ। ਓਡੇਸਾ, ਇਰਪਿਨ ਤੋਂ ਲੈ ਕੇ ਰਾਜਧਾਨੀ ਕੀਵ ਦੇ ਨੇੜੇ ਸਥਿਤ ਮਾਰਖਲੇਵਕਾ ਤੱਕ, ਰੂਸੀ ਫੌਜ ਨੇ ਹਮਲਾ ਕੀਤਾ। ਇਸ ‘ਚ ਵੱਖ-ਵੱਖ ਥਾਵਾਂ ‘ਤੇ ਕਈ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਰੂਸ ਨੇ ਵੀ ਯੂਕਰੇਨ ਵਿੱਚ ਸੀਜ਼ ਫਾਇਰ ਦਾ ਐਲਾਨ ਕੀਤਾ ਹੈ।
ਮਾਰੀਉਪੋਲ ਅਤੇ ਵੋਲਨੋਵਾਖਾ ਦੇ ਡਨਿਟਸਕ ਸ਼ਹਿਰਾਂ ਵਿੱਚ ਸੀਜ਼ ਫਾਇਰ ਦਾ ਐਲਾਨ ਕੀਤਾ ਹੈ। ਫਿਲਹਾਲ ਇੱਥੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਸ਼ਹਿਰਾਂ ਵਿੱਚ ਭੋਜਨ ਅਤੇ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਹਨ, ਕਿਉਂਕਿ ਜੰਗ ਕਾਰਨ ਇਹ ਸ਼ਹਿਰ ਪੂਰੀ ਤਰ੍ਹਾਂ ਕੱਟੇ ਗਏ ਸਨ।