ਲੁਧਿਆਣਾ ਅਦਾਲਤ ਕੰਮਪਲੈਕਸ ਅੰਦਰ ਹੋਏ ਬੰਬ ਧਮਾਕੇ ਬਾਰੇ ਖੁਫ਼ੀਆ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਨੂੰ 3 ਦਿਨ ਪਹਿਲਾਂ ਸੁਚੇਤ ਕੀਤਾ ਸੀ ਪਰ ਫ਼ਿਰ ਵੀ ਧਮਾਕਾ ਹੋਇਆ ਅਤੇ ਬਿਲਡਿੰਗ ਦੇ ਨਾਲ ਲੋਕਾਂ ਨੂੰ ਵੀ ਨੁਕਸਾਨ ਹੋਇਆ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤ ਵੀ ਓਸੇ ਵਿਅਕਤੀ ਦੀ ਹੋਈ ਹੈ ਜਿਸ ਵੱਲੋਂ ਬੰਬ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਾਰੇ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ ‘ਤੇ ਗਲਬਾਤ ਹੋਈ ਤਾਂ ਲੁਧਿਆਂ ਵਿਖੇ ਕੇਂਦਰੀ ਕੰਟਰੀ ਕਿਰਨ ਰਿਜਿਜੂ ਪਹੁੰਚੇ। ਕਿਰਨ ਰਿਜਿਜੂ ਨੇ ਲੁਧਿਆਣਾ ਪੁਲਿਸ ਅਤੇ ਪ੍ਰਸ਼ਾਸਨ ਅੰਲ ਇਸ ਬਾਰੇ ਗੱਲਬਾਤ ਕੀਤੀ।
ਇਸ ਤੋਂ ਬਾਅਦ ਯੂਨੀਅਨ ਮੰਤਰੀ ਕਿਰਨ ਰਿਜਿਜੂ ਹਸਪਤਾਲ ਵਿੱਚ ਜ਼ਖਮੀਆਂ ਦਾ ਹਾਲ ਜਾਨਣ ਲਈ ਵੀ ਪਹੁੰਚੇ। ਇਸ ਹਾਦਸੇ ਵਿੱਚ ਜਿਥੇ 1 ਦੀ ਮੌਤ ਹੋਈ ਹੈ ਅਤੇ ਹੀ 6 ਲੋਕ ਜ਼ਖਮੀ ਹੋਏ ਹਨ ਅਤੇ ਓਹਨਾ ਦਾ ਇਲਾਜ਼ ਵੱਖ ਵੱਖ ਹਸਪਤਾਲ ਵਿੱਚ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਉਹਨਾਂ ਦੇ ਇਲਾਜ਼ ਦਾ ਖਰਚਾ ਚੁੱਕਣ ਦੀ ਗੱਲ ਵੀ ਕੀਤੀ ਹੈ। ਧਮਾਕਾ ਐਨਾ ਜਬਰਦਸਤ ਸੀ ਕਿ ਬਿਲਡਿੰਗ ਦੇ ਅੰਦਰ ਤਾਂ ਨੁਕਸਾਨ ਹੋਇਆ ਹੀ ਬਾਹਰ ਖੜ੍ਹੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ। ਬੰਬ ਓਥੇ ਪਹੁੰਚਿਆ ਕਿਵੇਂ, ਕੌਣ ਲੈ ਕੇ ਆਇਆ, ਬੰਬ ਕਿਸ ਕਿਸ ਪਦਾਰਥ ਦਾ ਬਣਾਇਆ ਗਿਆ ਸੀ ਸਮੇਤ ਬਹੁਤ ਸਾਰੇ ਸਵਾਲ ਹਨ ਜਿੰਨਾ ਦਾ ਜਵਾਬ ਸੁਰੱਖਿਆ ਏਜੰਸੀਆਂ ਤਲਾਸ਼ ਰਹੀਆਂ ਹਨ।
https://www.facebook.com/thekhabarsaar/