ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਮੈਦਾਨ ਵਿੱਚ ਉਤਾਰਿਆ ਅਤੇ ਸੀਟ ਧੂਰੀ ਤੋਂ ਦਿੱਤੀ ਹੈ। ਇਸੇ ਦੌਰਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਚਾਹੇ ਸੀਟ ਧੂਰੀ ਤੋਂ ਮਿਲੀ ਹੈ ਪਰ ਮੈਂ ਲੜਾਈ ਪੂਰੇ ਪੰਜਾਬ ਲਈ ਹੀ ਲੜਾਂਗਾ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਸੰਗਰੂਰ ਵੀ ਕਿਰਾਏ ਦੇ ਘਰ ਵਿੱਚ ਰਹਿੰਦੇ ਸਨ ਅਤੇ ਹੁਣ ਉਹ ਧੂਰੀ ਵਿਖੇ ਵੀ ਕਿਰਾਏ ਦੇ ਘਰ ਵਿੱਚ ਰਹਿ ਲੈਣਗੇ। ਲੋਕਾਂ ਦੀ ਸੇਵਾ ਕਰਨੀ ਅਤੇ ਜੇਕਰ ਉਹਨਾਂ ਨੂੰ ਹਰਾ ਪੇਨ ਮਿਲ ਜਾਂਦਾ ਹੈ ਤਾਂ ਪੰਜਾਬ ਦੀ ਹਾਲਤ ਸੁਧਾਰ ਦਿਆਂਗੇ।
https://www.facebook.com/thekhabarsaar/