ਸੜਕ ਹਾਦਸੇ ’ਚ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਗੁਰਾਇਆ, 21 ਜੂਨ 2025 – ਗੁਰਾਇਆ ਦੇ ਅੱਟਾ ਪਿੰਡ ਦੇ ਗੇਟ ਸਾਹਮਣੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਆਪਣੀ ਭੈਣ ਨੂੰ ਲੁਧਿਆਣੇ ਮਿਲਣ ਜਾ ਰਹੇ ਮੋਟਰਸਾਈਕਲ ਸਵਾਰ 4 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਏ. ਐੱਸ. ਆਈ. ਬਾਵਾ ਸਿੰਘ ਨੇ ਦੱਸਿਆ ਕਿ ਬੀਤੀ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ, ਜਦੋਂ ਪਠਾਨਕੋਟ ਤੋਂ ਗੁੜਗਾਓਂ ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਪਠਾਨਕੋਟ, ਜੋ ਗੁੜਗਾਓ ਵਿਖੇ ਨੌਕਰੀ ਕਰਦਾ ਹੈ, ਆਪਣੀ ਗਰੈਂਡ ਵਿਟਾਰਾ ਗੱਡੀ ਵਿਚ ਪਰਿਵਾਰ ਸਮੇਤ ਗੁੜਗਾਓਂ ਵੱਲ ਜਾ ਰਿਹਾ ਸੀ, ਜਿਸ ਦੀ ਗੱਡੀ ਅੱਗੇ ਜਾ ਰਹੇ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ।

ਉਨ੍ਹਾਂ ਦੱਸਿਆ ਕਿ ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਮੋਟਰਸਾਈਕਲ ਗੱਡੀ ਦੇ ਵਿਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਹੇਠਾਂ ਡਿੱਗ ਗਿਆ ਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ, ਜਿਸ ਨਾਲ ਉਸ ਦੀ ਮੌਤ ਹੋ ਗਈ।

ਮ੍ਰਿਤਕ ਵਿਅਕਤੀ ਦੀ ਪਛਾਣ 44 ਸਾਲਾ ਝੱਲਮਨ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਗੁਰਾਇਆ ਵਜੋਂ ਹੋਈ ਹੈ, ਜਿਸ ਦੀ 12 ਸਾਲਾ ਇਕ ਲੜਕੀ ਹੈ, ਇਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਚ ਭੇਜ ਦਿੱਤਾ ਹੈ। ਪੁਲਸ ਵੱਲੋਂ ਦੋਨੇ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਹਿਮਦਾਬਾਦ ਜਹਾਜ਼ ਹਾਦਸਾ: ਏਅਰ ਇੰਡੀਆ ਦੇ 3 ਅਧਿਕਾਰੀਆਂ ਨੂੰ ਹਟਾਉਣ ਦੇ ਹੁਕਮ

ਚਰਸ ਅਤੇ 52 ਬੋਤਲਾਂ ਦੇਸੀ ਸ਼ਰਾਬ ਸਮੇਤ 2 ਗ੍ਰਿਫਤਾਰ