ਲੁਧਿਆਣਾ ’ਚ ਅੱਧੀ ਰਾਤ ਨੂੰ ਸ਼ਰੇਆਮ ਚੱਲੀਆਂ ਗੋਲ਼ੀਆਂ, ਪੜ੍ਹੋ ਕੀ ਹੈ ਮਾਮਲਾ ?

ਲੁਧਿਆਣਾ, 5 ਜੂਨ 2021 – ਕੱਲ੍ਹ ਬੀਤੀ ਰਾਤ ਲੁਧਿਆਣਾ ਦੀ ਘੋੜਾ ਕਲੋਨੀ ਵਿਚ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸਦੇ ਸਬੰਧ ਵਿਚ ਪੁਲਿਸ ਅਧਿਕਾਰੀ ਗੁਰਸ਼ਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਰੀਬਨ ਰਾਤ ਸਾਢੇ 12 ਵਜੇ ਦੇ ਕਰੀਬ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ’ਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ’ਤੇ ਅਣਪਛਾਤੇ ਨੌਜਵਾਨਾਂ ਵਲੋਂ ਹਵਾਈ ਫਾਇਰ ਕੀਤੇ ਗਏ ਹਨ ਅਤੇ ਘਟਨਾ ਸਥਾਨ ’ਤੇ ਦੋ ਖੋਲ੍ਹ ਵੀ ਬਰਾਮਦ ਹੋਏ ਹਨ।

ਪੁਲਸ ਮੁਤਾਬਕ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਉਸ ਵਿਚ ਤਸਵੀਰਾਂ ਬੇਸ਼ੱਕ ਸਾਫ਼ ਨਹੀਂ ਆਈਆਂ ਪਰ ਹੋਰ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਭਾਵੇਂ 6 ਜੂਨ ਘੱਲੂਘਾਰਾ ਦਿਵਸ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੱਡੀ ਨਾਕੇਬੰਦੀ ਕੀਤੀ ਜਾ ਰਹੀ ਹੈ ਪਰ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਇੱਕ ਰਾਤ ਪਹਿਲਾਂ ਜਵਾਹਰ ਨਗਰ ਕੈਂਪ ਵਿੱਚ ਵੀ ਗੋਲੀਬਾਰੀ ਹੋਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਰਪੋਰੇਟਾਂ ਨੂੰ ਟੱਕਰ ਦੇਣ ਲਈ ਕਿਸਾਨਾਂ ਨੇ ਲੱਭਿਆ ਨਵਾਂ ਢੰਗ, ਪੜ੍ਹੋ ਪੂਰੀ ਖ਼ਬਰ

ਵੀਡੀਓ: ਸ਼ਹੀਦ ਸਿੰਘ ਦੀ ਵਕੀਲ ਧੀ ਦਾ ਅਖੌਤੀ ਖਾੜਕੂਆਂ ਨੂੰ ਕਰਾਰਾ ਜਵਾਬ, ਦੀਪ ਸਿੱਧੂ ‘ਤੇ ਹੋਈ ਅੱਗ ਬਬੂਲਾ !