ਖੁਦ ਨੂੰ ਫੌਜੀ ਦੱਸਣ ਵਾਲੇ ਕੈਪਟਨ, ਸਾਬਕਾ ਸੈਨਿਕਾਂ ਉਤੇ ਕਰ ਰਹੇ ਹਨ ਅੱਤਿਆਚਾਰ : ਭਗਵੰਤ ਮਾਨ

… ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਐਨਜੀਓ ਨੂੰ ਸਰਕਾਰ ਨੇ ਸੈਨਿਕ ਕਲਿਆਣ ਵਿਭਾਗ ਦੇ ਕੈਂਪਸ ਵਿੱਚੋਂ ਕੱਢਿਆ, ਉਨ੍ਹਾਂ ਨੂੰ ਪਾਰਕ ਵਿੱਚ ਲਗਾਉਣਾ ਪੈ ਰਿਹਾ ਹੈ ਕੈਂਪ
… ਐਨਜੀਓ ਦਾ ਕਸੂਰ ਸਿਰਫ ਐਨਾ ਸੀ ਕਿ ਉਸਨੇ ਆਪਣੀਆਂ ਸਮੱਸਿਆਵਾਂ ਨੂੰ ਦੱਸਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ
… 1965 ਅਤੇ 1971 ਦੀ ਲੜਾਈ ਵਿੱਚ ਸ਼ਹੀਦ ਪਰਿਵਾਰਾਂ ਨੂੰ ਅਜੇ ਤੱਕ ਸਰਕਾਰ ਨੇ ਨਹੀਂ ਦਿੱਤੀ ਜ਼ਮੀਨ, ਸਾਲਾਂ ਤੋਂ ਪਰਿਵਾਰ ਲਗਾ ਰਹੇ ਹਨ ਦਫ਼ਤਰ ਦਾ ਚੱਕਰ : ਭਗਵੰਤ ਮਾਨ
… ਕੈਪਟਨ ਤਾਨਾਸ਼ਾਹ ਹੈ, ਉਨ੍ਹਾਂ ਜਨਤਾ ਨੂੰ ਦੁੱਖ-ਦਰਦ ਨਾਲ ਕੋਈ ਲੈਣਾ ਦੇਣਾ ਨਹੀਂ
… ਕੈਪਟਨ ਝੂਠੇ ਫੌਜੀ ਹੈ, ਉਨ੍ਹਾਂ ਨੂੰ ਸ਼ਹੀਦ ਪਰਿਵਾਰਾਂ ਦੇ ਦਰਦ ਦਾ ਅਹਿਸਾਸ ਕਦੇ ਨਹੀਂ ਹੋ ਸਕਦਾ
… ਜਵਾਨ ਹੋ ਜਾਂ ਕਿਸਾਨ, ਨੌਜਵਾਨ ਹੋ ਜਾਂ ਬੇਰੁਜ਼ਗਾਰ, ਕੈਪਟਨ ਨੇ ਸਭ ਨੂੰ ਧੋਖਾ ਦਿੱਤਾ

ਚੰਡੀਗੜ੍ਹ, 4 ਅਪ੍ਰੈਲ 2021 – ਮੋਹਾਲੀ ਵਿੱਚ ਸੈਨਿਕ ਕਲਿਆਣ ਵਿਭਾਗ ਦੇ ਦਫ਼ਤਰ ਕੈਂਪਸ ਤੋਂ ਸ਼ਹੀਦ ਸੈਨਿਕਾਂ ਅਤੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਇਕ ਐਨਜੀਓ ਨੂੰ ਦਫਤਰ ਕੈਂਪਸ ਕੱਢੇ ਜਾਣ ਉਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਫੌਜ ਦਾ ਜਵਾਨ ਦੱਸਦੇ ਹਨ, ਪ੍ਰੰਤੂ ਅਸਲ ਵਿੱਚ ਉਹ ਇਕ ਝੂਠੇ ਫੌਜੀ ਹਨ। ਜੇਕਰ ਉਹ ਸੱਚੇ ਫੌਜੀ ਹੁੰਦੇ ਤਾਂ ਸੀਮਾ ਉਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਦਰਦ ਦਾ ਅਹਿਸਾਸ ਹੁੰਦਾ, ਪ੍ਰੰਤੂ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਕਲੀਫਾਂ ਦਾ ਅਹਿਸਾਸ ਨਹੀਂ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਬੇਟਾ ਰੋਜ਼ਾਨਾ ਦੇਸ਼ ਦੀ ਸਰਹੱਦ ਉਤੇ ਸੁਰੱਖਿਆ ਕਰਦੇ ਹੋਏ ਸ਼ਹੀਦ ਹੁੰਦੇ ਹਨ। ਰੋਜਾਨਾ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਵਿੱਚ ਸ਼ਹੀਦ ਦਾ ਲਾਸ਼ ਤਿੰਰਗੇ ਵਿੱਚ ਲਿਪਟਕੇ ਪਿੰਡ ਆਉਦੀ ਹੈ। ਸਰਕਾਰ ਆਪਣੀ ਵਾਹਵਾਹ ਲਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਸਾ, ਜ਼ਮੀਨ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਦੀ ਹੈ। ਪ੍ਰੰਤੂ ਇਸ ਲਈ ਸਾਲਾਂ ਤੱਕ ਪਰਿਵਾਰਾਂ ਨੂੰ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਫਿਰ ਵੀ ਉਨ੍ਹਾਂ ਨੂੰ ਸਾਰਾ ਲਾਭ ਨਹੀਂ ਮਿਲਦਾ। ਬੇਹੱਦ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਸਾਲਾਂ ਪਹਿਲਾਂ ਐਲਾਨ ਕਰਨ ਦੇ ਬਾਅਦ ਵੀ ਅਜੇ ਤੱਕ 1965 ਅਤੇ 1971 ਦੀ ਜੰਗ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਜ਼ਮੀਨ ਨਹੀਂ ਦਿੱਤੀ। ਦੇਸ਼ ਲਈ ਸ਼ਹੀਦ ਹੋਏ ਉਨ੍ਹਾਂ ਬਹਾਦਰਾਂ ਦਾ ਪਰਿਵਾਰ ਸਾਲਾਂ ਤੋਂ ਸੈਨਿਕ ਕਲਿਆਣ ਵਿਭਾਗ ਦਾ ਚੱਕਰ ਲਗਾ ਰਹੇ ਹਨ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਆਪਣੀ ਵਾਹਵਾਹ ਲੱਗੇ ਹੋਏ ਹਨ।

ਉਨ੍ਹਾਂ ਮੋਹਾਲੀ ਦੇ ਸੈਨਿਕ ਕਲਿਆਣ ਵਿਭਾਗ ਦੇ ਡਾਇਰੈਕਟਰ ਵੱਲੋਂ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਐਨਜੀਓ ਨੂੰ ਦਫ਼ਤਰ ਤੋਂ ਕੱਢੇ ਜਾਣ ਉਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਸ ਐਨਜੀਓ ਦਾ ਕਸੂਰ ਸਿਰਫ ਐਨਾ ਸੀ ਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੀਆਂ ਸਮੱਸਿਆਵਾਂ ਨੂੰ ਦੱਸਣ ਲਈ ਚਿੱਠੀ ਲਿਖੀ, ਪ੍ਰੰਤੂ ਕੈਪਟਨ ਨੇ ਉਨ੍ਹਾਂ ਦੀ ਚਿੱਠੀ ਉਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਵਿਭਾਗ ਦੇ ਡਾਇਰੈਕਟਰ ਨੂੰ ਨਿਰਦੇਸ਼ ਦੇ ਕੇ ਐਨਜੀਓ ਨੂੰ ਦਫ਼ਤਰ ਕੈਂਪਸ ਵਿਚ ਘੁੰਮਣ ਉਤੇ ਰੋਕ ਲਗਾ ਦਿੱਤੀ। ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਉਸ ਐਨਜੀਓ ਨੂੰ ਪਾਰਕ ਵਿੱਚ ਆਪਣਾ ਕੈਂਪ ਲਗਾਉਣਾ ਪੈ ਰਿਹਾ ਹੈ। ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਸੈਨਿਕ ਕਲਿਆਣ ਵਿਭਾਗ ਦੇ ਨਿਰਦੇਸ਼ਕ ਨੇ ਆਖਿਰ ਕਿਸਦੇ ਕਹਿਣ ਉਤੇ ਐਨਜੀਓ ਨੂੰ ਦਫ਼ਤਰ ਕੈਂਪਸ ਤੋਂ ਬਾਹਰ ਕੱਢਿਆ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਐਨਜੀਓ ਵੱਲੋਂ ਲਿਖੇ ਗਏ ਚਿੱਠੀ ਉਤੇ ਛੇਤੀ ਤੋਂ ਛੇਤੀ ਕਾਰਵਾਈ ਕਰੇ ਅਤੇ ਸੈਨਿਕ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਉਸ ਐਨਜੀਓ ਨੂੰ ਹਰ ਸੰਭਵ ਮਦਦ ਦਾ ਵਿਸ਼ਵਾਸ ਦਿੱਤਾ ਅਤੇ ਕਿਹਾ ਕਿ ਪਾਰਟੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਸੇਵਾ ਲਈ ਹਰ ਸਮੇਂ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸਲ ਵਿੱਚ ਆਧੁਨਿਕ ਯੁਗ ਦੇ ਨੀਰੋ ਹਨ। ਉਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ, ਚਾਹੇ ਜਵਾਨ ਹੋਵੇ ਜਾਂ ਕਿਸਾਨ, ਨੌਜਵਾਨ ਹੋ ਜਾਂ ਬੇਰੁਜ਼ਗਾਰ ਉਨ੍ਹਾਂ ਸਭ ਨਾਲ ਵੋਟ ਲੈਣ ਲਈ ਝੂਠਾ ਵਾਅਦਾ ਕੀਤਾ ਅਤੇ ਸਰਕਾਰ ਬਣਾਉਣ ਦੇ ਬਾਅਦ ਆਪਣੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ। ਪ੍ਰੰਤੂ ਇਹ ਲੋਕਤੰਤਰ ਹੈ। ਜਨਤਾ ਦੇ ਕੈਪਟਨ ਦੇ ਸਾਰੇ ਵਾਅਦੇ ਯਾਦ ਹਨ। 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਦੇ ਸਾਰੇ ਝੂਠੇ ਵਾਅਦੇ ਇਕ-ਇਕ ਕਰਕੇ ਹਿਸਾਬ ਲੈਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰਿੰਦਰ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਦਿਨ ਦਿਹਾੜੇ ਕੀਤੀ ਜਾ ਰਹੀ ਰਹੀ ਲੁੱਟ – ਅਕਾਲੀ ਦਲ

ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲੇ ਬਾਰੇ ਨਵੀਂਆਂ ਹਦਾਇਤਾਂ ਜਾਰੀ