ਚੰਡੀਗੜ੍ਹ, 7 ਮਾਰਚ 2021 – ਮੁੱਖ ਚੋਣ ਅਧਿਕਾਰੀ ਦੇ ਦਫਤਰ ਵਲੋਂ 6 ਤੇ 7 ਮਾਰਚ, 2021 ਨੂੰ ਪੰਜਾਬ ਦੇ ਸਾਰੇ 23, 213 ਪੋਲਿੰਗ ਸਟੇਸ਼ਨਾਂ ’ਤੇ ਦੋ-ਰੋਜ਼ਾ ਕੈਂਪ ਲਗਾਏ ਗਏ ਅਤੇ ਇਸ ਦੌਰਾਨ ਈ-ਐਪਿਕ ਡਾਊਨਲੋਡ ਕਰਨ ਦੀ ਸਹੂਲਤ ਦੇਣ ਲਈ ਬੂਥ ਲੈਵਲ ਅਧਿਕਾਰੀ (ਬੀ.ਐਲ.ਓਜ) ਮੌਜੂਦ ਸਨ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ 25 ਜਨਵਰੀ, 2021 ਨੂੰ ਕੌਮੀ ਵੋਟਰ ਦਿਵਸ ਮੌਕੇ ’ਤੇ ਈ ਐਪਿਕ (ਇਲੈਕਟ੍ਰਾਨਿਕ ਇਲੈਕਟੋਰਲ ਫੋਟੋ ਆਈਡੈਂਟਿਟੀ ਕਾਰਡ) ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਸੀ।
ਈ-ਐਪਿਕ, ਇੱਕ ਗੈਰ-ਸੰਪਾਦਤ ਸੁਰੱਖਿਅਤ ਪੋਰਟੇਬਲ ਦਸਤਾਵੇਜ ਫਾਰਮੈਟ (ਪੀ.ਡੀ.ਐਫ) ਰੂਪ ਹੈ।
ਇਸਨੂੰ ਮੋਬਾਈਲ ‘ਤੇ ਜਾਂ ਸੈਲਫ ਪਿ੍ਰਟੇਬਲ ਰੂਪ ਵਿੱਚ ਕੰਪਿਊਟਰ ‘ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। ਵੋਟਰ ਹੁਣ ਆਪਣੇ ਰਜਿਸਟਰਡ ਮੋਬਾਈਲ ’ਤੇ ਡਿਜੀਟਲ ਵੋਟਰ ਕਾਰਡ ਨੂੰ ਵੇਖ ਅਤੇ ਪਿ੍ਰਟ ਕਰ ਸਕਦੇ ਹਨ।
ਲੋਕਾਂ ਦੀ ਸਹੂਲਤ ਲਈ ਲਗਾਏ ਇਹ ਕੈਂਪ ਸਫਲ ਰਹੇ ਕਿਉਂਕਿ ਈ-ਐਪਿਕ ਡਾਊਨਲੋਡ ਕਰਨ ਵਿਚ ਸਹਾਇਤਾ ਲੈਣ ਲਈ ਵੱਡੀ ਗਿਣਤੀ ਵਿਚ ਲੋਕ ਆਪੋ-ਆਪਣੇ ਬੂਥਾਂ ਉਤੇ ਪਹੁੰਚੇ।
ਇਹ ਕੈਂਪ ਨਵੇਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਦੀ ਡਿਜੀਟਾਈਜੇਸ਼ਨ ਪ੍ਰਕਿਰਿਆ ਬਾਰੇ ਪਹਿਲੇ ਤਜਰਬੇ ਦੇ ਉਦੇਸ਼ ਵਜੋਂ ਲਗਾਏ ਗਏ ਸਨ। ਡਿਜੀਟਲ ਯੁੱਗ ਵਿੱਚ, ਈ.ਸੀ.ਆਈ. ਦੀ ਇਸ ਪਹਿਲਕਦਮੀ ਦਾ ਤਕਨੀਕੀ ਸੂਝ-ਬੂਝ ਰੱਖਣ ਵਾਲੀ ਅਜੋਕੀ ਨੌਜਵਾਨ ਪੀੜੀ ਲਈ ਵਿਸ਼ੇਸ਼ ਮਹੱਤਵ ਹੈ ,ਜੋ ਮੋਬਾਈਲ ਫੋਨ ਅਤੇ ਐਪਸ ਵਿੱਚ ਚੋਖੀ ਦਿਲਚਸਪੀ ਰੱਖਦੇ ਹਨ।
ਇਸ ਨਾਲ ਵੋਟਰ ਆਈਡੀ ਮਿਲਣ ਵਿੱਚ ਦੇਰੀ, ਕਾਰਡਾਂ ਦੇ ਗੁੰਮ ਜਾਣ ਅਤੇ ਕਾਰਡ ਨਾ ਪ੍ਰਾਪਤ ਹੋਣ ਵਰਗੇ ਮੁੱਦਿਆਂ ਨੂੰ ਵੀ ਘਟਾਉਣ ਵਿੱਚ ਮਦਦ ਕਰੇਗੀ। ਦੇਸ਼ ਨੂੰ ਡਿਜੀਟਲ ਬਣਾਉਣ ਲਈ ਇਹ ਇਕ ਹੋਰ ਮਹੱਤਵਪੂਰਣ ਪਹਿਲਕਦਮੀ ਹੈ ਅਤੇ ਹੋਰਨਾਂ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਪੈਨ ਕਾਰਡ, ਡ੍ਰਾਇਵਿੰਗ ਲਾਇਸੈਂਸ ਸਮੇਤ ਵੋਟਰ ਆਈ.ਡੀ ਕਾਰਡ ਵੀ ਹੁਣ ਡਿਜੀਟਲ ਹੈ।
ਸ਼ੁਰੂਆਤੀ ਪੜਾਅ ਵਿੱਚ ਨਵੇਂ ਦਰਜ ਕੀਤੇ ਗਏ ਵੋਟਰਾਂ ਨੂੰ ਵਿਸ਼ੇਸ਼ ਸੰਖੇਪ ਸੋਧ- 2021 ਦੌਰਾਨ ਇੱਕ ਯੁਨੀਕ ਮੋਬਾਈਲ ਨੰਬਰ ਰਾਹੀਂ ਈ-ਅਪਿਕ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਜਲਦੀ ਹੀ ਇਹ ਸਹੂਲਤ ਹੋਰ ਸਾਰੇ ਵੋਟਰਾਂ ਨੂੰ ਵੀ ਦਿੱਤੀ ਜਾਏਗੀ।
ਨਾਗਰਿਕ ਹੇਠਾਂ ਦਿੱਤੇ ਕਿਸੇ ਵੀ ਆਨਲਾਈਨ ਪਲੇਟਫਾਰਮ ਤੋਂ ਅਸਾਨੀ ਨਾਲ ਈ-ਅਪਿਕ ਡਾਊਨਲੋਡ ਕਰ ਸਕਦੇ ਹਨ:
• Voter Helpline Mobile app (Android/iOS)
• https://voterportal.eci.gov.in/
• https://nvsp.in/
ਯੁਨੀਕ ਮੋਬਾਈਲ ਨੰਬਰਾਂ ਵਾਲੇ ਸਾਰੇ ਨਵੇਂ ਵੋਟਰਾਂ ਨੂੰ ਵੋਟਰ ਕਾਰਡ (ਅਪਿਕ) ਤੋਂ ਇਲਾਵਾ ਡਿਜੀਟਲ ਵੋਟਰ ਕਾਰਡ ਦਿੱਤੇ ਗਏ ਹਨ। ਯੁਨੀਕ ਮੋਬਾਈਲ ਨੰਬਰਾਂ ਵਾਲੇ ਮੌਜੂਦਾ ਵੋਟਰ ਪ੍ਰਮਾਣੀਕਰਣ ਤੋਂ ਬਾਅਦ ਡਾਊਨਲੋਡ ਕਰ ਸਕਦੇ ਹਨ। ਬਿਨਾਂ ਯੁਨੀਕ ਮੋਬਾਈਲ ਨੰਬਰ ਵਾਲੇ ਵੋਟਰ ਕੇਵਾਈਸੀ ਰਾਹੀਂ ਡਾਊਨਲੋਡ ਲਈ ਪ੍ਰਮਾਣਿਕਤਾ ਪ੍ਰਾਪਤ ਕਰ ਸਕਦੇ ਹਨ।