ਬਰਨਾਲਾ, 11 ਮਾਰਚ 2021 – ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿੱਚ 13 ਸਾਲ ਦੀ ਇੱਕ ਦਲਿਤ ਨਾਬਾਲਿਗ ਲੜਕੀ ਵੱਲੋਂ ਉਸੇ ਪਿੰਡ ਦੇ ਚਾਰ ਮੁੰਡਿਆਂ ਉੱਤੇ ਸਮੂਹਿਕ ਜਬਰ ਜਨਾਹ ਕਰਨ ਦੇ ਇਲਜ਼ਾਮ ਲਾਏ ਗਏ ਹਨ। ਪੀੜਤ ਨਾਬਾਲਿਗ ਲੜਕੀ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਕੇ ਉਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਬਰਨਾਲਾ ਦੇ ਪਿੰਡ ਧੌਲਾ ਰੁੜਕੇ ਕਲਾਂ ਥਾਣੇ ਵਿੱਚ ਦਰਜ ਕੇਸ ਦੇ ਤਹਿਤ ਥਾਣਾ ਮੁੱਖੀ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਸਮੂਹਿਕ ਜਬਰ ਜਨਾਹ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਬਰਨਾਲਾ ਵਿੱਚ ਤਕਰੀਬਨ 1 ਮਹੀਨੇ ਦੇ ਅੰਦਰ ਦੋ ਸਮੂਹਿਕ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਏ ਹਨ। ਹਾਲ ਹੀ ਵਿੱਚ, ਇੱਕ 23 ਸਾਲਾ ਲੜਕੀ ਜੋ 8 ਮਹੀਨਿਆਂ ਬਾਅਦ ਘਰ ਪਰਤੀ ਸੀ, ਨੇ ਸਮੂਹਿਕ ਜਬਰ ਜਨਾਹ ਦਾ ਦੋਸ਼ ਲਗਾਇਆ ਗਿਆ ਸੀ ਜਿਸ ਵਿੱਚ ਪੁਲਿਸ ਦੋਸ਼ੀਆਂ ਨੂੰ ਕਾਬੂ ਕਰ ਰਹੀ ਹੈ ਅਤੇ ਉਹ ਫੜੇ ਗਏ ਦੋਸ਼ੀਆਂ ਦੀ ਰਿਮਾਂਡ ‘ਤੇ ਭਾਲ ਕੀਤੀ ਜਾ ਰਹੀ ਹੈ।