ਨਵੀਂ ਦਿੱਲੀ, 19 ਫਰਵਰੀ 2021 – 15 ਜੂਨ 2020 ਨੂੰ ਗਲਵਾਨ ਘਾਟੀ ‘ਚ ਹੋਈ ਹਿੰਸਕ ਝੜਪ ਦੌਰਾਨ ਕਈ ਚੀਨੀ ਸੈਨਿਕ ਵੀ ਮਾਰੇ ਗਏ ਸਨ। ਇਸ ਸਬੰਧੀ ਪਹਿਲੀ ਵਾਰ ਚੀਨ ਵੱਲੋਂ ਕਬੂਲਨਾਮਾ ਕੀਤਾ ਗਿਆ ਹੈ ਕਿ ਇਸ ਦੌਰਾਨ ਉਸ ਦੇ 4 ਸੈਨਿਕਾਂ ਦੀ ਮੌਤ ਹੋਈ ਸੀ। ਅੱਗੇ ਨਾਲ ਹੀ ਚੀਨ ਨੇ ਕਿਹਾ ਕਿ ਚੀਨ ਇਨ੍ਹਾਂ ਸੈਨਿਕਾਂ ਦੇ ਸਨਮਾਨ ‘ਚ ਚੀਨ ਐਵਾਰਡ ਦੇਵੇਗਾ।
ਦੱਸ ਦਈਏ ਕਿ ਪਿਛਲੇ ਸਾਲ ਜੂਨ ‘ਚ ਪੂਰਬੀ ਲਦਾਖ਼ ‘ਚ ਗਲਵਾਨ ਘਾਟੀ ‘ਚ ਭਾਰਤ ਅਤੇ ਚੀਨੀ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਇਸ ਝੜਪ ਤੋਂ ਬਾਅਦ ਲਗਾਤਾਰ ਚੀਨ ਆਪਣੇ ਸੈਨਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ‘ਤੇ ਪਰਦਾ ਪਾਉਂਦਾ ਰਿਹਾ ਸੀ ਪਰ ਹੁਣ ਚੀਨ ਨੇ ਇਸ ਝੜਪ ‘ਚ ਆਪਣੇ ਚਾਰ ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਆਖੀ ਹੈ। ਮਾਰੇ ਗਏ ਸੈਨਿਕਾਂ ‘ਚ ਇਕ ਕਮਾਂਡਰ ਅਤੇ ਤਿੰਨ ਸੈਨਿਕ ਸ਼ਾਮਿਲ ਸਨ।