ਸਾਮਲਾਤ ਜਮੀਨ ਦੇ ਅਰਬਾਂ ਰੁਪਏ ਦੇ ਘੁਟਾਲੇ ‘ਚ ਗ੍ਰਿਫਤਾਰ ਦੋਸੀਆਂ ਦੀ ਕੈਪਟਨ ਸਰਕਾਰ ਦੇ ਮੰਤਰੀ ਨਾਲ ਨੇੜਤਾ ਦੀ ਹੋਵੇ ਜਾਂਚ: ਹਰਪਾਲ ਚੀਮਾ

… ਕੈਪਟਨ ਸਰਕਾਰ ਵੱਡੇ ਮਗਰਮੱਛਾਂ ਨੂੰ ਬਚਾਉਣ ਲਈ ਛੋਟੇ ਮੁਲਾਜਮਾਂ ਖਲਿਾਫ ਕਾਰਵਾਈ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕਰ ਰਹੀ ਹੈ ਕੋਸ਼ਿਸ
… ਮੰਤਰੀ ਅਤੇ ਉਚ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਅਰਬਾਂ ਦਾ ਘੁਟਾਲਾ ਹੋਣਾ ਨਾ ਮੁਮਕਿਨ, ਨੇਤਾਵਾਂ ਨੂੰ ਵੀ ਜਾਂਚ ‘ਚ ਕੀਤਾ ਜਾਵੇ ਸਾਮਲ

ਚੰਡੀਗੜ੍ਹ, 11 ਮਈ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲ੍ਹਿਾ ਐਸ.ਏ.ਐਸ ਨਗਰ ਦੇ ਪਿੰਡ ਮਾਜਰੀਆ ਦੀ ਅਰਬਾਂ ਰੁਪਏ ਦੀ ਸਾਮਲਾਤ ਜਮੀਨ ‘ਚ ਹੋਵੇ ਘੁਟਾਲੇ ਸੰਬੰਧੀ ਪੰਜਾਬ ਸਰਕਾਰ ਦੀ ਕਾਰਵਾਈ ਗੋਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿੱਚ ਸਾਮਲ ਨਾਇਬ ਤਹਿਸੀਲਦਾਰ ਤੇ ਹੋਰ ਦੋਸੀਆਂ ਦੀ ਕੈਪਟਨ ਸਰਕਾਰ ਦੇ ਮੰਤਰੀ ਨਾਲ ਨੇੜਤਾ ਅਤੇ ਉਚ ਅਧਿਕਾਰੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਦੇ ਨੇੜਲੇ ਪਿੰਡ ਮਾਜਰੀਆਂ ਦੀ ਅਰਬਾਂ ਦੀ ਸਾਮਲਾਤ ਜਮੀਨ ਦੇ ਜਾਅਲੀ ਮੁਖਤਿਆਰ ਨਾਮੇ ਤਿਆਰ ਕਰਕੇ ਅੱਗੇ ਵੇਚਣ ਦਾ ਜੋ ਕੇਸ ਪੰਜਾਬ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਹੈ, ਉਸ ਵਿੱਚ ਹੇਠਲੇ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਹੀ ਦੋਸੀ ਸਿੱਧ ਕਰਨ ਦੀ ਕਾਰਵਾਈ ਕੀਤੀ ਗਈ ਹੈ। ਜਦੋਂ ਕਿ ਸੱਚ ਇਹ ਹੈ ਕਿ ਇਸ ਅਰਬਾਂ ਰੁਪਏ ਦੀ ਸਾਮਲਾਤ ਜਮੀਨ ਦੇ ਘੁਟਾਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਅਤੇ ਉਚ ਅਧਿਕਾਰੀ ਵੀ ਸਾਮਲ ਹਨ, ਜਿਨ੍ਹਾਂ ਨੂੰ ਬਚਾਉਣ ਦੀ ਕੈਪਟਨ ਸਰਕਾਰ ਵੱਲੋਂ ਕੋਸਸਿ ਕੀਤੀ ਜਾ ਰਹੀ ਹੈ।

ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਵੇਂ ਅਕਾਲੀਆਂ ਦੀ ਸਰਕਾਰ ਸਮੇਂ ਜਮੀਨ ਮਾਫੀਆ ਦਾ ਮੰਤਰੀਆਂ ਅਤੇ ਸੰਤਰੀਆਂ ਨਾਲ ਗੱਠਜੋੜ ਸੀ, ਉਸੇ ਤਰ੍ਹਾਂ ਹੀ ਇਹ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਵਿੱਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਸਮੇਂ ਮੰਤਰੀਆਂ ਦੀ ਸਹਿ ‘ਤੇ ਜਮੀਨ ਮਾਫੀਆ ਨੇ ਮੋਹਾਲੀ ਸਮੇਤ ਪੂਰੇ ਪੰਜਾਬ ਵਿੱਚ ਸਾਮਲਾਤ, ਪੰਚਾਇਤੀ ਅਤੇ ਗਰੀਬ ਲੋਕਾਂ ਦੀਆਂ ਜਮੀਨਾਂ ‘ਤੇ ਕਬਜੇ ਕੀਤੇ ਸਨ ਅਤੇ ਇਹ ਵਰਤਾਰਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵੀ ਜਾਰੀ ਹੈ।

ਹਰਪਾਲ ਸਿੰਘ ਚੀਮ ਨੇ ਕਿਹਾ ਕਿ ਪਿੰਡ ਮਾਜਰੀਆ ਦੇ ਜਮੀਨ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਨਾਇਬ ਤਹਿਸੀਲਦਾਰ ਦੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਨਾਲ ਨੇੜਤਾ ਜੱਗ ਜਾਹਰ ਹੈ। ਮੰਤਰੀਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਸਰਕਾਰੀ ਰਿਕਾਰਡ ਵਿੱਚ ਹੇਰਾਫੇਰੀ ਹੋਣਾ ਨਾ ਮੁਮਕਨ ਹੈ, ਪਰ ਕੈਪਟਨ ਸਰਕਾਰ ਨਾਇਬ ਤਹਿਸੀਲਦਾਰ, ਸਬ ਰਜਿਸਟਰਾਰ, ਪਟਵਾਰੀਆਂ ਅਤੇ ਆਮ ਲੋਕਾਂ ਖਲਿਾਫ ਕਾਰਵਾਈ ਕਰਕੇ ਪੰਜਾਬ ਦੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸਸਿ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਗ੍ਰਿਫਤਾਰ ਮੁਲਜਮਾਂ ਦੇ ਨਾਲ ਨਾਲ ਮੰਤਰੀਆਂ ਅਤੇ ਉਚ ਅਧਿਕਾਰੀਆਂ ਦੀ ਵੀ ਜਾਂਚ ਕਰਵਾਈ ਜਾਵੇ ਤਾਂ ਜੋ ਪੂਰਾ ਸੱਚ ਪੰਜਾਬ ਵਾਸੀਆਂ ਸਾਹਮਣੇ ਆ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਕੇਵਲ ਤੇ ਕੇਵਲ ਟੀਕਾਕਰਨ ਹੀ ਇੱਕ ਉਪਾਅ: ਮੀਤ ਹੇਅਰ

ਕੋਟਕਪੂਰਾ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਵੱਲੋਂ ਈਮੇਲ ਤੇ ਵਟਸਐਪ ਨੰਬਰ ਜਾਰੀ