ਪੰਜਾਬ ‘ਚ ਬਦਲੀਆਂ/ਤਾਇਨਾਤੀਆਂ ‘ਤੇ 20 ਜੂਨ ਤੱਕ ਮੁਕੰਮਲ ਰੋਕ

ਚੰਡੀਗੜ੍ਹ, 9 ਜੂਨ 2021 – ਪੰਜਾਬ ਸਰਕਾਰ ਵਲੋਂ ਬਦਲੀਆਂ/ਤਾਇਨਾਤੀਆਂ ‘ਤੇ 20 ਜੂਨ ਤੱਕ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਵਲੋਂ 30-04-2021 ਨੂੰ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਦਾ ਸਮਾਂ 31-05-2021 ਤੱਕ ਰੱਖਿਆ ਗਿਆ ਸੀ।

ਉਹਨਾਂ ਅੱਗੇ ਦੱਸਿਆ ਕਿ 27-05-2021 ਨੂੰ ਇਕ ਹੋਰ ਪੱਤਰ ਰਾਹੀਂ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਬਦਲੀਆਂ/ਤਾਇਨਾਤੀਆਂ ‘ਤੇ ਮਿਤੀ 05-06-2021 ਤੱਕ ਰੋਕ ਲਗਾਈ ਗਈ ਸੀ। ਹੁਣ ਸਰਕਾਰ ਵੱਲੋਂ ਇਸ ਮਾਮਲੇ ਨੂੰ ਮੁੜ ਤੋਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਕੋਵਿਡ ਦੀ ਮਹਾਮਾਰੀ ਦੇ ਮੱਦੇਨਜ਼ਰ ਬਦਲੀਆਂ/ਤਾਇਨਾਤੀਆਂ ‘ਤੇ 20-06-2021 ਤੱਕ ਮੁਕੰਮਲ ਰੋਕ ਹੋਵੇਗੀ।

ਬੁਲਾਰੇ ਅਨੁਸਾਰ ਜਿਹੜੇ ਪ੍ਰਬੰਧਕੀ ਵਿਭਾਗਾਂ ਵੱਲੋਂ ਬਦਲੀਆਂ/ਤਾਇਨਾਤੀਆਂ ਦੇ ਹੁਕਮ ਕੀਤੇ ਜਾ ਚੁੱਕੇ ਹਨ, ਉਹ ਵੀ 20-06-2021 ਤੱਕ ਰੋਕ ਵਿੱਚ ਰੱਖੀਆਂ ਜਾਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੋ ਏਐਸਆਈਜ਼ ਦੇ ਕਤਲ ਮਾਮਲੇ ‘ਚ ਗੈਂਗਸਟਰ ਜੈਪਾਲ ਭੁੱਲਰ ਤੇ ਉਸ ਦਾ ਸਾਥੀ ਪੁਲਿਸ ਮੁਕਾਬਲੇ ‘ਚ ਹਲਾਕ

ਅਕਾਲੀ ਦਲ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਧਰਨਾ ਦੇਵੇਗਾ