ਨਵੀਂ ਦਿੱਲੀ, 29 ਮਈ 2021 – ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਦੇ ਲਈ ਅੱਜ ਹਾਈ ਕਮਾਨ ਦੇ ਵੱਲੋਂ ਤਿੰਨ ਮੈਂਬਰੀ ਕਮੇਟੀ ਨੇ ਮੀਟਿੰਗ ਕੀਤੀ ਜੋ ਕਿ ਸਮਾਪਤ ਹੋ ਗਈ ਹੈ। ਮੀਟਿੰਗ ਦੇ ਵਿੱਚ ਕਮੇਟੀ ਦੇ ਤਿੰਨੋਂ ਮੈਂਬਰ ਹਰੀਸ਼ ਰਾਵਤ, ਮੱਲਿਕਾਅਰਜੁਨ ਖੜਗੇ ਅਤੇ ਜੇ ਪੀ ਅਗਰਵਾਲ ਮੌਜੂਦ ਸਨ। ਇਸ ਬਾਰੇ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਨੇ ਦੱਸਿਆ ਕਿ ਅਗਲੇ ਹਫ਼ਤੇ ਸਾਰੇ ਮੰਤਰੀਆਂ ਅਤੇ ਵਜ਼ੀਰਾਂ ਨਾਲ ਇੱਕ ਇੱਕ ਕਰਕੇ ਗੱਲਬਾਤ ਕੀਤੀ ਜਾਏਗੀ ਅਤੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ।